''ਨਿੱਕਾ ਜ਼ੈਲਦਾਰ 3'' ਦਾ ਐਲਾਨ, ਪੋਸਟਰ ਨੇ ਛੇੜੇ ਚਰਚੇ

8/17/2019 2:42:33 PM

ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ, ਜਿਸ ਦਾ ਕਾਰਨ ਹੈ ਫਿਲਮਾਂ ਦਾ ਵਧੀਆਂ ਕੰਸੈਪਟ ਦਾ ਹੋਣਾ ਹੈ। ਅਜਿਹੀ ਹੀ ਇਕ ਫਿਲਮ ਹੈ 'ਨਿੱਕਾ ਜ਼ੈਲਦਾਰ', ਜਿਸ ਦਾ ਤੀਜਾ ਭਾਗ ਆ ਰਿਹਾ ਹੈ। ਜੀ ਹਾਂ, ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਤੇ ਵਾਮਿਕਾ ਗੱਬੀ ਸਟਰਾਰ ਇਸ ਫਿਲਮ ਦਾ ਦਰਸ਼ਕਾਂ ਵੱਲੋਂ ਕਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦੇ ਫਿਲਮ ਦੇ ਪ੍ਰੋਡਿਊਸਰਾਂ ਤੇ ਡਾਇਰੈਕਟਰ ਵੱਲੋਂ ਫਿਲਮ ਦਾ ਪਹਿਲਾਂ ਆਫੀਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਪਰ ਪੋਸਟਰ 'ਚ ਐਮੀ ਵਿਰਕ ਨਾਲ ਵਾਮਿਕਾ ਗੱਬੀ ਦੀ ਜਗ੍ਹਾ ਕੋਈ ਹੋਰ ਹੀ ਅਦਾਕਾਰਾ ਨਜ਼ਰ ਆ ਰਹੀ ਹੈ। ਐਮੀ ਵਿਰਕ ਨੇ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, '1,2,3 Go ਸੱਤ ਸ੍ਰੀ ਅਕਾਲ ਜੀ... ਨਿੱਕਾ ਫਿਰ ਫਸ ਗਿਆ ਕਸੂਤਾ...ਦੱਸਿਓ ਜੋੜੀ ਕਿਵੇਂ ਦੀ ਲੱਗੀ? ਮੇਰਾ ਵਾਅਦਾ ਹੈ... ਬਹੁਤ ਪਸੰਦ ਆਉਂਣੀ ਤੁਹਾਨੂੰ ਫਿਲਮ...ਸਾਰੀ ਟੀਮ ਦਾ ਬਹੁਤ ਧੰਨਵਾਦ।…ਸ਼ੁਕਰ ਵਾਹਿਗੁਰੂ ਜੀ ਦਾ...'।

 

 
 
 
 
 
 
 
 
 
 
 
 
 
 

1,2,3 go..... Sat shri akaal ji... NIKKA fer fasss gya kasoota... dasseyo jodi kive laggi? 🤣🤣🤣... i promise... bahut psand auni tuhanu film... special thnx to u guys n saari team... shukar WAHEGURU JI DA... @wamiqagabbi @kour.sonia #nirmalrishi Directed by simerjeet singh Written by @gurpreet_singh_palheri and dactar @jagdeepsidhu3 Produced by #amneekshersingh #ramneetshersingh @viacom18studios worldwide release 20th september

A post shared by Ammy Virk ( ਐਮੀ ਵਿਰਕ ) (@ammyvirk) on Aug 16, 2019 at 4:05am PDT

ਦੱਸ ਦਈਏ ਕਿ ਫਿਲਮ ਦੇ ਪੋਸਟਰ 'ਚ ਐਮੀ ਵਿਰਕ ਯਾਨੀ ਕਿ ਨਿੱਕਾ ਬਹੁਤ ਨਿਰਾਸ਼ ਨਜ਼ਰ ਆ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਜੋੜੀਦਾਰ ਦੇ ਰੂਪ 'ਚ ਵਾਮਿਕਾ ਗੱਬੀ ਦੀ ਜਗ੍ਹਾ ਨਿਰਮਲ ਰਿਸ਼ੀ ਨਜ਼ਰ ਆ ਰਹੀ ਹੈ। ਇਸ ਪੋਸਟਰ 'ਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੋਂ ਲੈ ਕੇ ਪੰਜਾਬੀ ਹਸਤੀਆਂ ਨੇ ਕੁਮੈਂਟ ਕਰਕੇ ਮੁਬਾਰਕਾਂ ਦਿੱਤੀਆਂ ਹਨ। 'ਨਿੱਕਾ ਜ਼ੈਲਦਾਰ 3' ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਨੂੰ ਗੁਰਪ੍ਰੀਤ ਸਿੰਘ ਤੇ ਜਗਦੀਪ ਸਿੱਧੂ ਨੇ ਮਿਲਕੇ ਲਿਖਿਆ ਹੈ। ਇਸ ਫਿਲਮ 'ਚ ਐਮੀ ਵਿਰਕ ਨਾਲ ਕਈ ਨਾਮੀ ਸਿਤਾਰੇ ਨਜ਼ਰ ਆਉਣਗੇ। ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News