''ਹਾਏ ਵੇ'' ਗੀਤ ਨਾਲ ਐਮੀ ਵਿਰਕ ਪਾਉਣਗੇ ਲੋਕਾਂ ਦੇ ਦਿਲਾਂ ''ਚ ਧੱਕ

12/13/2019 4:00:13 PM

ਜਲੰਧਰ (ਬਿਊਰੋ) — ਪੰਜਾਬੀ ਐਕਟਰ ਤੇ ਗਾਇਕ ਐਮੀ ਵਿਰਕ ਬਹੁਤ ਜਲਦ ਆਪਣੇ ਨਵੇਂ ਗੀਤ 'ਹਾਏ ਵੇ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਆਉਣ ਵਾਲੇ ਗੀਤ 'ਹਾਏ ਵੇ' ਦਾ ਪੋਸਟਰ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੋਸਟਰ ਨੂੰ ਸ਼ੇਅਰ ਕਰਦਿਆਂ ਐਮੀ ਵਿਰਕ ਨੇ ਕੈਪਸ਼ਨ 'ਚ ਲਿਖਿਆ, ''ਇਹ ਗੀਤ ਤੁਹਾਡਾ ਦਿਲ ਜਿੱਤ ਲਵੇਗਾ। ਇਹ ਸੁਰੀਲਾ ਗੀਤ 'ਹਾਏ ਵੇ' 16 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ...ਮੈਂ ਬਹੁਤ ਖੁਸ਼ ਤੇ ਉਤਸ਼ਾਹਿਤ ਹਾਂ। ਜੇ.ਜਸਟ ਮਿਊਜ਼ਿਕ ਤੇ ਜੈਕੀ ਭਗਨਾਨੀ ਨਾਲ ਕੰਮ ਕਰਕੇ...ਇਹ ਮੇਰੇ ਮਨਪਸੰਦੀਦਾ ਵਿਚੋਂ ਇਕ ਹਨ। ਵਾਹਿਗੁਰੂ ਜੀ।''
ਦੱਸ ਦਈਏ ਕਿ ਦਿਲ ਨੂੰ ਛੂਹ ਜਾਣ ਵਾਲੇ ਐਮੀ ਵਿਰਕ ਦੇ ਇਸ ਗੀਤ ਦੇ ਬੋਲ ਰਾਜ ਫਤਿਹਪੁਰ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਨੂੰ ਨਵਜੀਤ ਬੁੱਟਰ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਐਮੀ ਵਿਰਕ ਦਾ ਗੀਤ 'ਹਾਏ ਵੇ' 16 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ।

 
 
 
 
 
 
 
 
 
 
 
 
 
 

This one’s gonna win your heart! Tune in to this beautiful melodious song “Haaye Ve” that will be releasing on 16th December. So happy & excited to be associated with @jjustmusicofficial and @JackkyBhagnani. This is one of my favourites! Cant wait!! @sunnyvikmusic @rajfatehpuria @navjitbuttar @goldmediaa WAHEGURU JI 🤗

A post shared by Ammy Virk ( ਐਮੀ ਵਿਰਕ ) (@ammyvirk) on Dec 11, 2019 at 9:55pm PST


ਦੱਸਣਯੋਗ ਹੈ ਕਿ ਐਮੀ ਵਿਰਕ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹਨ। ਇਸ ਤੋਂ ਇਲਾਵਾ ਐਮੀ ਵਿਰਕ ਬਹੁਤ ਜਲਦ 'ਕਿਸਮਤ 2' ਤੇ 'ਸੁਫਨਾ' 'ਚ ਨਜ਼ਰ ਆਉਣਗੇ। ਅਗਲੇ ਸਾਲ ਐਮੀ ਵਿਰਕ ਦੀਆਂ ਦੋ ਬਾਲੀਵੁੱਡ ਫਿਲਮਾਂ ਆ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਕਬੀਰ ਖਾਨ '83' ਹੈ, ਜੋ ਕਿ ਇੰਡੀਆ ਦੇ ਪਹਿਲੇ ਵਰਲਡ ਕੱਪ ਦੀ ਜਿੱਤ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News