ਐਮੀ ਵਿਰਕ ਨੇ ਸ਼ੇਅਰ ਕੀਤੀ ਖਾਸ ਤਸਵੀਰ, ਇਕ ਫਰੇਮ ''ਚ ਦਿਖੇ ਇੰਡਸਟਰੀ ਦੇ ਤਿੰਨ ਵੱਡੇ ਹੀਰੋ

3/11/2020 10:12:27 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਮਸ਼ਹੂਰ ਅਦਾਕਾਰਾ ਐਮੀ ਵਿਰਕ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਐਮੀ ਵਿਰਕ ਨੇ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਅਸੀਂ ਹਾਂ।'' ਇਹ ਤਸਵੀਰ ਇਸ ਲਈ ਖਾਸ ਹੈ ਕਿਉਂਕਿ ਇਸ 'ਚ ਇਕ ਫਰੇਮ 'ਚ ਬਾਲੀਵੁੱਡ ਤੇ ਪਾਲੀਵੁੱਡ ਦੇ ਪੰਜਾਬੀ ਸਿਤਾਰੇ ਇਕੱਠੇ ਨਜ਼ਰ ਆ ਰਹੇ ਹਨ। ਇਹ ਉਹ ਪੰਜਾਬੀ ਨੇ ਜਿਨ੍ਹਾਂ ਨੇ ਆਪਣੀ ਆਪਣੀ ਫੀਲਡ 'ਚ ਕਾਮਯਾਬੀ ਦੇ ਝੰਡੇ ਗੱਡੇ ਹਨ।

 
 
 
 
 
 
 
 
 
 
 
 
 
 

We are

A post shared by Ammy Virk ( ਐਮੀ ਵਿਰਕ ) (@ammyvirk) on Mar 9, 2020 at 9:51am PDT

ਜੀ ਹਾਂ, ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਧੱਕ ਪਾਉਣ ਵਾਲੇ ਧਰਮਿੰਦਰ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਗੁਰਦਾਸ ਮਾਨ ਤੇ ਪੰਜਾਬੀ ਸਿਨੇਮਾ ਜਗਤ ਦੇ ਦਿੱਗਜ ਅਦਾਕਾਰ ਗੁੱਗੂ ਗਿੱਲ ਇਕੱਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਕ ਲੱਖ ਤੋਂ ਵਧ ਲਾਈਕਸ ਇਸ ਤਸਵੀਰ ਨੂੰ ਆ ਚੁੱਕੇ ਹਨ।

 
 
 
 
 
 
 
 
 
 
 
 
 
 

Yes #thisis83 @ranveersingh @kabirkhankk @83thefilm

A post shared by Ammy Virk ( ਐਮੀ ਵਿਰਕ ) (@ammyvirk) on Mar 7, 2020 at 11:55pm PST

ਦੱਸਣਯੋਗ ਹੈ ਕਿ ਐਮੀ ਵਿਰਕ ਦੀ ਫਿਲਮ 'ਸੁਫਨਾ' ਹਾਲ ਹੀ 'ਚ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਨੇ ਬਾਕਸ ਆਫਿਸ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਐਮੀ ਵਿਰਕ ਬਹੁਤ ਜਲਦ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਬਹੁਤ ਜਲਦ ਉਹ ਫਿਲਮ '83' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਹ ਰਣਵੀਰ ਸਿੰਘ ਨਾਲ ਅਦਾਕਾਰੀ ਕਰਦੇ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News