ਐਮੀ ਵਿਰਕ ਦਾ ''ਬਰਫੀ'' ਆ ਰਿਹੈ ਸਭ ਨੂੰ ਪਸੰਦ, ਮਨਿੰਦਰ ਬੁੱਟਰ ਨੇ ਵੀ ਲੁਟਾਇਆ ਪਿਆਰ

6/10/2020 11:11:47 AM

ਮੁੰਬਈ (ਬਿਊਰੋ) — ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਮਾਂ ਬਿਤਾ ਰਹੇ ਹਨ। ਉਹ ਪੁਰਾਣੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰ ਕੇ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਨ। ਉਨ੍ਹਾਂ ਦੇ ਇਹ ਗੀਤ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਪਰਿਵਾਰ 'ਚ ਇੱਕ ਹੋਰ ਮੈਂਬਰ ਸ਼ਾਮਲ ਹੋ ਗਿਆ ਹੈ। ਜੀ ਹਾਂ ਐਮੀ ਵਿਰਕ ਨੇ ਆਪਣਾ ਇੱਕ ਪਾਲਤੂ ਕੁੱਤਾ (ਡੌਗੀ) ਰੱਖਿਆ ਹੈ।

 
 
 
 
 
 
 
 
 
 
 
 
 
 

Introducing new family member BARFI ❤️ WAHEGURU JI BLESS U ALL 🙏🏻🤗❤️... #peace

A post shared by Ammy Virk ( ਐਮੀ ਵਿਰਕ ) (@ammyvirk) on Jun 8, 2020 at 12:20pm PDT

ਵ੍ਹਾਈਟ ਰੰਗ ਦੇ ਕਿਊਟ ਜਿਹੇ ਕੁੱਤੇ (ਪੱਪੀ) ਨਾਲ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕਰਦੇ ਹੋਏ ਐਮੀ ਵਿਰਕ ਨੇ ਲਿਖਿਆ ਹੈ, 'ਰੂ-ਬ-ਰੂ ਕਰਵਾਉਣ ਜਾ ਰਿਹਾ ਹੈ ਸਾਡੇ ਪਰਿਵਾਰ ਦੇ ਨਵੇਂ ਫੈਮਿਲੀ (ਪਰਿਵਾਰਕ) ਮੈਂਬਰ ਨਾਲ ਬਰਫੀ.. ਵਾਹਿਗੁਰੂ ਜੀ ਸਭ ਨੂੰ ਅਸੀਸਾਂ ਦਿੰਦੇ ਰਹਿਣ।' ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ। ਫੈਨਜ਼ ਅਤੇ ਪੰਜਾਬੀ ਕਲਾਕਾਰਾਂ ਬਰਫੀ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਹੁਣ ਤੱਕ ਇਸ ਪੋਸਟ 'ਤੇ 2 ਲੱਖ ਵੱਧ ਲਾਈਕਸ ਆ ਚੁੱਕੇ ਹਨ। ਉਧਰ ਮਨਿੰਦਰ ਬੁੱਟਰ ਨੇ ਵੀ ਕੁਝ ਦਿਨ ਪਹਿਲਾਂ ਬਰਫੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਜੇ ਗੱਲ ਕਰੀਏ ਪਾਲਤੂ ਜਾਨਵਰ ਰੱਖਣ ਦੀ ਤਾਂ ਸੋਨਮ ਬਾਜਵਾ ਵੀ ਆਪਣੇ ਡੌਗੀ ਸਿੰਬਾ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਵੀ ਬਾਗੀ ਨਾਂ ਦਾ ਡੌਗੀ ਰੱਖਿਆ ਹੋਇਆ ਹੈ। ਉਹ ਵੀ ਅਕਸਰ ਆਪਣੇ ਡੌਗੀ ਦੀਆਂ ਮਸਤੀ ਕਰਦਿਆਂ ਦੀ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

🌼🌼

A post shared by Sonam Bajwa (@sonambajwa) on Jun 6, 2020 at 6:35am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News