''ਕਿਸਮਤ'' ਦੇ ਸੈਡ ਸੌਂਗ ''ਤੇ ਐਮੀ ਵਿਰਕ ਅਤੇ ਹਾਰਡੀ ਸੰਧੂ ਦੀ ਜੁਗਲਬੰਦੀ (ਵੀਡੀਓ)

10/9/2019 11:37:11 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਗੀਤਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ 'ਚ ਕਾਫੀ ਸਰਗਰਮ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਦੋ ਬਾਲੀਵੁੱਡ ਫਿਲਮਾਂ ਵੀ ਹਨ। ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਹਿੰਦੀ ਫਿਲਮ '83' ਦੀ ਟੀਮ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਆਪਣੀ ਸੁਪਰਹਿੱਟ ਫਿਲਮ 'ਕਿਸਮਤ' ਦੇ ਸੈਡ ਸੌਂਗ 'ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ' ਗਾ ਰਹੇ ਹਨ। ਇਸ ਗੀਤ ਨੂੰ ਸੁਣ ਕੇ ਸਾਰੇ ਮੰਤਰ ਮੁਕਤ ਹੋ ਕੇ 'ਕਿਆ ਬਾਤ' ਕਰਦੇ ਹੋਏ ਗੀਤ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ 'ਚ ਉਨ੍ਹਾਂ ਨਾਲ ਹਾਰਡੀ ਸੰਧੂ ਵੀ ਜੁਗਲਬੰਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 

❤️

A post shared by Ammy Virk ( ਐਮੀ ਵਿਰਕ ) (@ammyvirk) on Oct 8, 2019 at 8:03am PDT

 

ਦੱਸ ਦਈਏ ਕਿ ਐਮੀ ਵਿਰਕ ਤੇ ਹਾਰਡੀ ਸੰਧੂ ਨਿਰਦੇਸ਼ਕ ਕਬੀਰ ਖਾਨ ਦੀ ਫਿਲਮ '83' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਇੰਡੀਆ ਵੱਲੋਂ ਜਿੱਤੇ ਪਹਿਲੇ ਕ੍ਰਿਕੇਟ ਵਰਲਡ ਕੱਪ ਦੇ ਇਤਿਹਾਸ ਨੂੰ ਪਰਦੇ 'ਤੇ ਪੇਸ਼ ਕੀਤਾ ਜਾਵੇਗਾ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News