''ਕਿਸਮਤ'' ਵਾਂਗ ਮੁੜ ਸਿਨੇਮਾ ਦਰਸ਼ਕਾਂ ਨੂੰ ਮਿਲੇਗੀ ਬਲਾਕਬਸਟਰ ਫਿਲਮ ''ਸੁਫਨਾ''

1/19/2020 1:23:24 PM

ਜਲੰਧਰ(ਬਿਊਰੋ)- 21 ਸਤੰਬਰ ਸਾਲ 2018 ਵਿਚ ਰਿਲੀਜ਼ ਹੋਈ ਫਿਲਮ ‘ਕਿਸਮਤ’ ਸੁਪਰਹਿੱਟ ਸਾਬਿਤ ਹੋਈ ਸੀ। ਇਸ ਫਿਲਮ ਨੇ ਪੰਜਾਬੀ ਸਿਨੇਮਾ ਜਗਤ ਵਿਚ ਇਕ ਉੱਚ ਮੁਕਾਮ ਹਾਸਲ ਕੀਤਾ ਸੀ ਤੇ ਹੁਣ ਮੁੜ ਇਸੇ ਹੀ ਤਰਜ਼ ’ਤੇ ਪੰਜਾਬੀ ਫਿਲਮ ‘ਸੁਫਨਾ’ ਰਿਲੀਜ਼ ਹੋਣ ਜਾ ਰਹੀ ਹੈ। ‘ਸੁਫਨਾ’ ਫਿਲਮ ਨੂੰ ਜਗਦੀਪ ਸਿੱਧੂ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਰੋਮਾਂਟਿਕ ਲਵਸਟੋਰੀ ’ਤੇ ਆਧਾਰਿਤ ਇਸ ਫਿਲਮ ਵਿਚ ਐਮੀ ਵਿਰਕ ਤੇ ਤਾਨੀਆ ਮੁੱਖ ਭੂਮਿਕਾ ਵਿਚ ਹਨ। ਫਿਲਮ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਪੰਜ ਪਾਣੀ ਫਿਲਮਜ਼ ਦੀ ਪੇਸ਼ਕਸ਼ ਹੈ। ਫਿਲਮ 14 ਫਰਵਰੀ 2020 ਨੂੰ ਵੱਡੇ ਪੱਧਰ ’ਤੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।

ਦੱਸਣਯੋਗ ਹੈ ਕਿ ਐਮੀ ਵਿਰਕ ਦੀ ਬਕਮਾਲ ਐਕਟਿੰਗ ਮੁੜ ਦਰਸ਼ਕਾਂ ਨੂੰ ‘ਸੁਫਨਾ’ ਫਿਲਮ ਵਿਚ ਦੇਖਣ ਨੂੰ ਮਿਲੇਗੀ। ਉਥੇ ਹੀ ਦਰਸ਼ਕਾਂ ਨੂੰ ‘ਕਿਸਮਤ’ ਫਿਲਮ ਦਾ ਮੁੜ ਚੇਤਾ ਆ ਜਾਵੇਗਾ। ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਫਿਲਮ ਨੂੰ ਵੱਡੇ ਪੱਧਰ ’ਤੇ ਫਿਲਮਾਇਆ ਹੈ ਤਾਂ ਕਿ ਦਰਸ਼ਕ ਨੂੰ ਹਰ ਪੱਖੋ ਪਸੰਦ ਕਰ ਸਕਣਗੇ। ਫਿਲਮ ਦੇ ਹੁਣ ਤੱਕ ਅਦਾਕਾਰਾਂ ਦੇ ਨਾਮ ਦੀ ਗੱਲ ਕਰੀਏ ਤਾਂ ਇਸ ਵਿਚ ਐਮੀ ਵਿਰਕ ਤੇ ਤਾਨੀਆ ਤੋਂ ਇਲਾਵਾ ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਟਕੀ, ਮੋਹਿਨੀ ਤੂਰ, ਲੱਖਾ ਲਹਿਰੀ, ਬਲਵਿੰਦਰ ਬੁਲੇਟ, ਰਬਾਬ ਕੌਰ ਤੇ ਮਿੰਟੂ ਕਾਪਾ ਅਹਿਮ ਕਿਰਦਾਰ ਨਿਭਾਅ ਰਹੇ ਹਨ।
PunjabKesari
ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਸੁਫਨਾ’ ਦਾ ਗੀਤ 'ਕਬੂਲ ਹੈ' ਹਾਲ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ 'ਤੇ 4.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਫਿਲਮ ਦੇ ਅਗਲੇ ਗੀਤ ਦਾ ‘ਜਾਨ ਦਿਆਂਗੇ’ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ 20 ਜਨਵਰੀ ਨੂੰ ਰਿਲੀਜ਼ ਹੋਵੇਗਾ। ਜਾਨੀ ਵੱਲੋਂ ਲਿਖੇ ਇਸ ਗੀਤ ਨੂੰ ਐਮੀ ਵਿਰਕ ਨੇ ਗਾਇਆ ਹੈ ਤੇ ਮਿਊਜ਼ਿਕ ਬੀ ਪਰੈਕ ਨੇ ਦਿੱਤਾ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News