ਬੇਸਬਰੀ ਨਾਲ ਉਡੀਕਿਆ ਜਾ ਰਿਹੈ ਅਮਰਿੰਦਰ ਗਿੱਲ ਦੀ 'ਅਸ਼ਕੇ' ਦਾ ਟਰੇਲਰ

7/22/2018 1:20:15 PM

ਜਲੰਧਰ(ਬਿਊਰੋ)— ਪੰਜਾਬੀ ਗਾਇਕੀ ਤੇ ਸਿਨੇਮੇ 'ਚ ਨਵੀਂ ਮਿੱਥ ਸਥਾਪਤ ਕਰਨ ਵਾਲੇ ਅਮਰਿੰਦਰ ਗਿੱਲ ਦੀ ਨਵੀਂ ਫਿਲਮ 'ਅਸ਼ਕੇ' 27 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਹ ਪਹਿਲੀ ਫਿਲਮ ਹੋਵੇਗੀ, ਜਿਸ ਦਾ ਟਰੇਲਰ ਏਨੀ ਸ਼ਿੱਦਤ ਨਾਲ ਉਡੀਕਿਆ ਜਾ ਰਿਹਾ ਹੈ, ਪਰ ਫਿਲਮ ਰਿਲੀਜ਼ ਹੋਣ 'ਚਸੱਤ ਦਿਨ ਬਾਕੀ ਰਹਿੰਦੇ ਹੋਣ ਦੇ ਬਾਵਜੂਦ ਹਾਲੇ ਤੱਕ ਰਿਲੀਜ਼ ਨਹੀਂ ਹੋਇਆ। ਸੋਸ਼ਲ ਮੀਡੀਆ 'ਤੇ ਇਸ  ਪ੍ਰਤੀ ਦਰਸ਼ਕਾਂ ਦੀਆਂ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਹਨ।

ਅਮਰਿੰਦਰ ਗਿੱਲ ਦੀ ਟੀਮ ਨਵੇਂ ਤਜਰਬਿਆਂ ਦੀ ਮਾਲਕ ਹੋਣ ਕਰਕੇ ਟਰੇਲਰ ਐਨ ਮੌਕੇ 'ਤੇ ਜਾਰੀ ਹੋਵੇਗਾ ਤੇ ਕਿਸੇ ਦਾ ਅੰਦਾਜ਼ਾ ਹੈ ਕਿ ਫਿਲਮ ਦੀਆਂ ਹੋਰ ਜ਼ਿੰਮੇਵਾਰੀਆਂ ਕਾਰਨ ਹਾਲੇ ਤੱਕ ਟਰੇਲਰ ਰਿਲੀਜ਼ ਨਹੀਂ ਹੋਇਆ।

    ਅਮਰਿੰਦਰ ਗਿੱਲ ਅਸ਼ਕੇ ਮੂਵੀ ਫੋਟੋ

Punjabi Bollywood Tadka,ਅਮਰਿੰਦਰ ਗਿੱਲ ਅਸ਼ਕੇ ਮੂਵੀ ਇਮੇਜ਼ ਐਚਡੀ ਫੋਟੋ,amrinder gill ashke movie image hd photo
ਦੱਸਣਯੋਗ ਹੈ ਕਿ 'ਅਸ਼ਕੇ' ਪੰਜਾਬ ਦੇ ਲੋਕ ਨਾਚ ਭੰਗੜੇ 'ਤੇ ਆਧਾਰਤ ਫਿਲਮ ਹੈ, ਜਿਸ 'ਚ ਜਸਵਿੰਦਰ ਭੱਲਾ ਅਤੇ ਹੋਰ ਕਲਾਕਾਰਾਂ ਨੇ ਰੰਗ ਪੇਸ਼ ਕੀਤਾ ਹੈ। ਅਮਰਿੰਦਰ ਗਿੱਲ ਕਿਉਂਕਿ ਭੰਗੜੇ ਤੋਂ ਗਾਇਕੀ ਵੱਲ ਆਇਆ ਹੈ, ਇਸ ਕਰਕੇ ਕਾਫੀ ਸਮੇਂ ਤੋਂ ਅਮਰਿੰਦਰ ਗਿੱਲ ਦੀ ਇੱਛਾ ਸੀ ਕਿ ਭੰਗੜੇ 'ਤੇ ਆਧਾਰਿਤ ਫਿਲਮ ਕੀਤੀ ਜਾਵੇ। 'ਅਸ਼ਕੇ' ਦੇ ਨਿਰਮਾਤਾ 'ਰਿਦਮ ਬੁਆਏਜ਼' ਅਤੇ 'ਹੇਅਰ ਓਮਜੀ ਸਟੂਡੀਓਜ਼' ਹਨ, ਜਿਨ੍ਹਾਂ ਵਲੋਂ ਕੁੱਝ ਸਮਾਂ ਪਹਿਲਾਂ ਰਿਲੀਜ਼ ਕੀਤੀ ਗਈ ਫਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਨੇ ਕਮਾਲ ਦੀ ਕਾਮਯਾਬੀ ਹਾਸਲ ਕੀਤੀ ਸੀ। ਫਿਲਮ 'ਚਬਤੌਰ ਨਾਇਕਾ ਸੰਜੀਦਾ ਸ਼ੇਖ, ਹੌਬੀ ਧਾਲੀਵਾਲ, ਵੰਦਨਾ ਚੋਪੜਾ, ਸਰਬਜੀਤ ਚੀਮਾ ਤੇ ਹੋਰ ਕਈ ਮੰਝੇ ਹੋਏ ਅਦਾਕਾਰਾਂ ਨੇ ਕੰਮ ਕੀਤਾ ਹੈ।

   ਅਮਰਿੰਦਰ ਗਿੱਲ ਦੀ ਫਿਲਮ ਅਸ਼ਕੇ ਦੀ ਕਹਾਣੀ 

ਫਿਲਮ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਭੰਗੜੇ ਦੀ ਟੀਮ ਦੀ ਕਹਾਣੀ ਹੈ, ਜਿਸ ਦੇ ਜਨੂੰਨ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ ਹੈ। ਪੰਜਾਬੀ ਸਿਨੇਮੇ ਦੀ ਗੂੜ੍ਹੀ ਸਮਝ ਰੱਖਣ ਵਾਲੇ ਸਮੀਖਿਅਕਾਂ ਦਾ ਕਹਿਣਾ ਹੈ ਕਿ 'ਰਿਦਮ ਬੁਆਏਜ਼' ਬੈਨਰ ਨੇ ਅੱਜ ਤੱਕ ਹਰ ਕੰਮ ਵੱਖਰਾ ਕੀਤਾ ਹੈ। ਆਮ ਫਿਲਮਾਂ ਦਾ ਪ੍ਰਚਾਰ ਡੇਢ-ਡੇਢ ਮਹੀਨਾ ਕੀਤਾ ਜਾਂਦਾ ਹੈ, ਪਰ ਇਸ ਬੈਨਰ ਦੀਆਂ ਫਿਲਮਾਂ ਦਾ ਪ੍ਰਚਾਰ ਦਸ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ। ਇਸੇ ਤਜਰਬੇ ਅਧੀਨ ਸ਼ਾਇਦ ਟਰੇਲਰ ਵੀ ਇਕ ਹਫਤਾ ਪਹਿਲਾਂ ਜਾਰੀ ਕੀਤਾ ਜਾ ਰਿਹਾ ਹੈ। ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਅਤੇ ਕਨੇਡਾ 'ਚਕੀਤੀ ਗਈ ਹੈ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਕਹਾਣੀ, ਸਕਰੀਨ ਪਲੇਅ ਤੇ ਸੰਵਾਦ ਧੀਰਜ ਰਤਨ ਦਾ ਹੈ। ਖੈਰ, ਦਰਸ਼ਕਾਂ 'ਚ ਫਿਲਮ ਪ੍ਰਤੀ ਤਾਂ ਉਤਸੁਕਤਾ ਹੈ ਹੀ, ਟਰੇਲਰ ਪ੍ਰਤੀ ਉਸ ਤੋਂ ਵੀ ਜ਼ਿਆਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News