27 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ 'ਅਸ਼ਕੇ'

7/26/2018 9:18:40 AM

ਜਲੰਧਰ(ਬਿਊਰੋ)— 'ਰਿਦਮ ਬੁਆਏਜ਼' ਦੇ ਬੈਨਰ ਹੇਠ ਤਿਆਰ ਹੋਈ ਅਮਰਿੰਦਰ ਗਿੱਲ ਦੀ ਨਵੀਂ ਫਿਲਮ 'ਅਸ਼ਕੇ' 27 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਨੇ ਹੁਣ ਤੱਕ ਕਈ ਪਹਿਲੂਆਂ ਤੋਂ ਹੈਰਾਨੀ ਪੈਦਾ ਕੀਤੀ ਹੈ। ਫ਼ਿਲਮ ਦਾ ਸਿਰਫ਼ ਇਕ ਗੀਤ ਰਿਲੀਜ਼ ਹੋਇਆ ਹੈ 'ਹੈਂਡਸਮ ਜੱਟਾ', ਜਿਸ ਨੂੰ ਜੌਰਡਨ ਸੰਧੂ ਵਲੋਂ ਗਾਇਆ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਚਾਰ ਪੋਸਟਰ ਰਿਲੀਜ਼ ਕੀਤੇ ਗਏ ਹਨ। ਫਿਰ ਵੀ ਦਰਸ਼ਕਾਂ ਵਿਚ ਫ਼ਿਲਮ ਪ੍ਰਤੀ ਵੱਡੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
PunjabKesari
ਜ਼ਿਕਰਯੋਗ ਹੈ ਕਿ ਆਮ ਫ਼ਿਲਮਾਂ ਦੇ ਟ੍ਰੇਲਰ ਮਹੀਨਾ ਮਹੀਨਾ ਪਹਿਲਾਂ ਰਿਲੀਜ਼ ਕੀਤੇ ਜਾਂਦੇ ਹਨ ਪਰ 'ਅਸ਼ਕੇ' ਦਾ ਟ੍ਰੇਲਰ ਫਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਤੱਕ ਜਾਰੀ ਨਹੀਂ ਕੀਤਾ ਗਿਆ। ਨਾ ਪ੍ਰੋਮੋ ਚੈਨਲਾਂ 'ਤੇ ਦਿਸੇ ਤੇ ਨਾ ਕੋਈ ਹੋਰ ਪ੍ਰਚਾਰ। ਇਹ ਫ਼ਿਲਮ ਰਿਲੀਜ਼ ਕਰਨ ਦਾ ਨਵਾਂ ਤਰੀਕਾ ਹੈ ਜਾਂ ਕੋਈ ਹੋਰ ਮਜਬੂਰੀ, ਕੋਈ ਨਹੀਂ ਜਾਣਦਾ। 'ਅਸ਼ਕੇ' ਫਿਲਮ ਭੰਗੜੇ 'ਤੇ ਅਧਾਰਿਤ ਹੈ। ਅਮਰਿੰਦਰ ਗਿੱਲ ਗਾਇਕੀ ਵੱਲ ਆਉਣ ਤੋਂ ਪਹਿਲਾਂ ਭੰਗੜਾ ਕਲਾਕਾਰ ਸੀ। ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਅਤੇ ਕੈਨੇਡਾ ਵਿਚ ਕੀਤੀ ਗਈ ਹੈ। ਅਮਰਿੰਦਰ ਦੀ ਇਸ ਫ਼ਿਲਮ ਵਿਚ ਸੰਜੀਦਾ ਸ਼ੇਖ ਨੂੰ ਬਤੌਰ ਹੀਰੋਇਨ ਪਹਿਲੀ ਵਾਰ ਵੱਡੇ ਪਰਦੇ 'ਤੇ ਲਿਆਂਦਾ ਜਾ ਰਿਹਾ ਹੈ। 
PunjabKesari
ਫਿਲਮ ਵਿਚ ਜਸਵਿੰਦਰ ਭੱਲਾ, ਹੌਬੀ ਧਾਲੀਵਾਲ, ਵੰਦਨਾ ਚੋਪੜਾ ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ। ਕਹਾਣੀ, ਸਕਰੀਨਪਲੇਅ ਅਤੇ ਸੰਵਾਦ ਧੀਰਜ ਰਤਨ ਦੇ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। 'ਰਿਦਮ ਬੁਆਏਜ਼' ਅਤੇ 'ਓਮ ਜੀ ਸਟੂਡੀਓਜ਼' ਵਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਰੋਮਾਂਸ, ਭੰਗੜਾ, ਜਨੂੰਨ ਅਤੇ ਕਾਮੇਡੀ ਦਾ ਤੜਕਾ ਪੇਸ਼ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News