ਖੂਬ ਪਸੰਦ ਕੀਤੇ ਜਾ ਰਹੇ ਨੇ ਅਮਰਿੰਦਰ ਗਿੱਲ ਦੀ ਫਿਲਮ ''ਅਸ਼ਕੇ'' ਦੇ ਪੋਸਟਰ

7/23/2018 2:41:57 PM

ਜਲੰਧਰ (ਬਿਊਰੋ)— 27 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਅਸ਼ਕੇ' ਦੇ ਹੁਣ ਤਕ 4 ਪੋਸਟਰਸ ਰਿਲੀਜ਼ ਹੋ ਚੁੱਕੇ ਹਨ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, ਫਿਲਮ ਭੰਗੜੇ 'ਤੇ ਆਧਾਰਿਤ ਹੈ। ਫਿਲਮ ਦੇ ਪਹਿਲੇ ਪੋਸਟਰ 'ਚ ਅਮਰਿੰਦਰ ਗਿੱਲ ਨਾਲ ਫਿਲਮ ਦੇ ਹੋਰ ਸਿਤਾਰੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਇਕ ਕੱਪ ਫੜਿਆ ਹੋਇਆ ਹੈ। ਦੂਜੇ ਪੋਸਟਰ 'ਚ ਅਮਰਿੰਦਰ ਗਿੱਲ ਫਿਲਮ ਦੀ ਹੀਰੋਇਨ ਸੰਜੀਦਾ ਸ਼ੇਖ ਨਾਲ ਨਜ਼ਰ ਆ ਰਹੇ ਹਨ, ਜਿਹੜਾ ਬੇਹੱਦ ਕਿਊਟ ਹੈ।
PunjabKesari
ਤੀਜੇ ਪੋਸਟਰ 'ਚ ਅਮਰਿੰਦਰ ਗਿੱਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਚਿਹਰੇ ਦੀ ਮੁਸਕਾਨ ਹਰ ਇਕ ਦਾ ਦਿਲ ਲੁੱਟ ਰਹੀ ਹੈ।
PunjabKesari
ਫਿਲਮ ਦਾ ਚੌਥਾ ਪੋਸਟਰ ਵੀ ਕਾਫੀ ਮਜ਼ੇਦਾਰ ਹੈ। ਸੰਜੀਦਾ ਸ਼ੇਖ ਦੇ ਚਿਹਰੇ 'ਤੇ ਮੁਸਕਾਨ ਹੈ ਤੇ ਉਹ ਅੱਗੇ-ਅੱਗੇ ਚੱਲ ਰਹੀ ਹੈ, ਜਦਕਿ ਅਮਰਿੰਦਰ ਗਿੱਲ ਉਸ ਦੇ ਪਿੱਛੇ ਖੜ੍ਹੇ ਭੰਗੜਾ ਪਾ ਰਹੇ ਹਨ।
PunjabKesari
ਦੱਸਣਯੋਗ ਹੈ ਕਿ 'ਅਸ਼ਕੇ' ਫਿਲਮ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਭੰਗੜੇ ਦੀ ਟੀਮ ਦੀ ਕਹਾਣੀ ਹੈ, ਜਿਸ ਦੇ ਜਨੂੰਨ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ ਹੈ। ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੇ ਕੈਨੇਡਾ 'ਚ ਕੀਤੀ ਗਈ ਹੈ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ ਤੇ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਧੀਰਜ ਰਤਨ ਦੇ ਹਨ। ਫਿਲਮ ਦਾ ਟਰੇਲਰ ਅਜੇ ਰਿਲੀਜ਼ ਹੋਣਾ ਹੈ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News