ਰਿਲੀਜ਼ਿੰਗ ਤੋਂ ਪਹਿਲਾਂ ਹੀ ਅਮਰਿੰਦਰ ਸਿੰਘ ਦੀ 'ਅਸ਼ਕੇ' ਨੇ ਬਣਾਏ ਕਈ ਰਿਕਾਰਡ, ਅੱਜ ਹੋਈ ਰਿਲੀਜ਼

7/27/2018 1:01:27 PM

ਜਲੰਧਰ(ਸੋਮ)— ਆਮ ਤੌਰ 'ਤੇ ਹਿੰਦੀ, ਪੰਜਾਬੀ ਜਾਂ ਹੋਰ ਭਾਸ਼ਾ ਦੇ ਸਿਨੇਮੇ ਦੀਆਂ ਫ਼ਿਲਮਾਂ ਰਿਲੀਜ਼ ਹੋਣ ਤੋਂ ਬਾਅਦ ਕਈ ਰਿਕਾਰਡ ਬਣਾਉਂਦੀਆਂ ਹਨ। ਉਹ ਰਿਕਾਰਡ ਭਾਵੇਂ ਖਰਚ ਦਾ ਹੋਵੇ ਜਾਂ ਕਮਾਈ ਦਾ ਪਰ ਦੁਨੀਆ ਭਰ ਵਿਚ 27 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਅਸ਼ਕੇ' ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ ਕਈ ਰਿਕਾਰਡ ਬਣਾ ਦਿੱਤੇ ਹਨ। ਫ਼ਿਲਮ ਦਾ ਕਿਸੇ ਚੈਨਲ 'ਤੇ ਪ੍ਰਚਾਰ ਨਹੀਂ ਕੀਤਾ ਗਿਆ ਤੇ ਰਿਲੀਜ਼ਿੰਗ ਵਾਲੀ ਤਰੀਕ ਤੱਕ ਫ਼ਿਲਮ ਦਾ ਟਰੇਲਰ ਜਾਰੀ ਨਹੀਂ ਕੀਤਾ ਗਿਆ। ਫ਼ਿਲਮ ਦੇ ਗੀਤ ਕਿਸੇ ਚੈਨਲ 'ਤੇ ਵੱਜਦੇ ਨਹੀਂ ਸੁਣੇ। ਸਿਰਫ਼ ਚਾਰ ਪੋਸਟਰ ਫ਼ਿਲਮ ਦੇ ਰਿਲੀਜ਼ ਹੋਏ ਤੇ ਜੌਰਡਨ ਸੰਧੂ ਵਲੋਂ ਗਾਇਆ ਇਕ ਗੀਤ 'ਯੂ ਟਿਊਬ' 'ਤੇ ਪੇਸ਼ ਕੀਤਾ ਗਿਆ।
ਪੰਜਾਬੀ ਸਿਨੇਮੇ ਦੇ ਸਮੀਖਿਅਕਾਂ ਦਾ ਕਹਿਣਾ ਹੈ ਕਿ 'ਅਸ਼ਕੇ' ਜਿੰਨੀ ਤੇਜ਼ੀ ਨਾਲ ਬਣਾਈ ਗਈ ਤੇ ਜਿਹੜੇ ਅੰਦਾਜ਼ ਵਿਚ ਰਿਲੀਜ਼ ਕੀਤੀ ਜਾ ਰਹੀ ਹੈ, ਇਹ ਸੱਚੀ ਬਹੁਤ ਵੱਡਾ ਜੂਆ ਵੀ ਹੈ ਤੇ ਰਿਕਾਰਡ ਵੀ। ਹਰ ਪੰਜਾਬੀ ਫ਼ਿਲਮ 'ਤੇ ਕਰੋੜਾਂ ਦਾ ਬਜਟ ਖਰਚ ਹੁੰਦਾ ਹੈ ਤੇ ਉਸ ਦੀ ਭਰਪਾਈ ਲਈ ਬੇਹੱਦ ਪ੍ਰਚਾਰ ਵੀ ਕਰਨਾ ਪੈਂਦਾ ਹੈ। ਪਰ 'ਅਸ਼ਕੇ' ਨਾਲ ਸਬੰਧਤ ਅਜਿਹਾ ਕੁੱਝ ਦੇਖਣ ਨੂੰ ਨਹੀਂ ਮਿਲਿਆ। ਇਕ ਹੋਰ ਰਿਕਾਰਡ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਅਮਰਿੰਦਰ ਗਿੱਲ ਭਰੋਸੇਯੋਗ ਅਦਾਕਾਰ ਹੋਣ ਕਰਕੇ ਦਰਸ਼ਕ ਉਸ ਦੀ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰ ਰਹੇ ਸਨ। ਅਮਰਿੰਦਰ ਗਿੱਲ ਦੇ ਫੈਨ ਪੇਜ 'ਤੇ ਪੋਸਟਰ ਦੇ ਹੀ ਹਜ਼ਾਰਾਂ ਸ਼ੇਅਰ ਅਤੇ ਕੁਮੈਂਟ ਦੱਸਣ ਲਈ ਕਾਫੀ ਹਨ ਕਿ ਉਸ ਦੀ ਫ਼ਿਲਮ ਬਿਨਾਂ ਪ੍ਰਚਾਰ ਤੋਂ ਵੀ ਆਸ ਬਣਾਉਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਨੂੰ 'ਰਿਦਮ ਬੁਆਏਜ਼' ਅਤੇ 'ਓਮਜੀ ਸਟੂਡੀਓਜ਼' ਵਲੋਂ ਜਾਰੀ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਹਨ। ਅਮਰਿੰਦਰ ਗਿੱਲ ਨਾਲ ਪਹਿਲੀ ਵਾਰ ਸੰਜੀਦਾ ਸ਼ੇਖ ਵੱਡੇ ਪਰਦੇ 'ਤੇ ਆ ਰਹੀ ਹੈ। ਇਹ ਉਸ ਦੀ ਪਹਿਲੀ ਫ਼ਿਲਮ ਹੈ। 'ਅਸ਼ਕੇ' ਭੰਗੜੇ 'ਤੇ ਅਧਾਰਤ ਫ਼ਿਲਮ ਹੈ। ਜਸਵਿੰਦਰ ਭੱਲਾ, ਹੌਬੀ ਧਾਲੀਵਾਲ, ਸਰਬਜੀਤ ਚੀਮਾ ਤੇ ਵੰਦਨਾ ਚੋਪੜਾ ਦੀ ਅਦਾਕਾਰੀ ਬਾ-ਕਮਾਲ ਹੈ। ਫ਼ਿਲਮ ਦੇ ਸੰਗੀਤਕਾਰ ਜਤਿੰਦਰ ਸ਼ਾਹ ਹਨ ਅਤੇ ਕਹਾਣੀ, ਸਕ੍ਰੀਨ ਪਲੇਅ ਅਤੇ ਸੰਵਾਦ ਧੀਰਜ ਰਤਨ ਦੇ ਲਿਖੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News