ਖਾਲਸਾ ਕਾਲਜ ਦੇ ਭੰਗੜੇ ਤੋਂ ਜਾਗੇ ਸਨ ਅਮਰਿੰਦਰ ਗਿੱਲ ਦੇ ਫਿਲਮੀ ਕਰੀਅਰ ਦੇ ਸੁਪਨੇ

8/3/2018 10:48:07 AM

ਮੁੰਬਈ(ਬਿਊਰੋ)— ਅਮਰਿੰਦਰ ਗਿੱਲ ਅਜੋਕੇ ਸਮੇਂ ਦੇ ਸਭ ਤੋਂ ਸਫਲ ਪੰਜਾਬੀ ਗਾਇਕ ਅਤੇ ਅਦਾਕਾਰ ਦਾ ਨਾਂ ਹੈ। ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਜੋ ਵੀ ਗਾਇਆ ਸਰੋਤਿਆਂ ਨੇ ਉਸ ਨੂੰ ਖਿੜੇ ਮੱਥੇ ਕਬੂਲ ਕੀਤਾ। ਸ਼ੁਰੂਆਤ ਦੌਰ ਦੌਰਾਨ ਅਮਰਿੰਦਰ ਗਿੱਲ ਪੰਜਾਬੀ ਸੰਗੀਤ ਦੇ ਖੇਤਰ 'ਚ ਚੋਟੀ ਦੇ ਕਲਾਕਾਰਾਂ ਦੀ ਸੂਚੀ ਆਪਣਾ ਨਾਂ ਸ਼ਾਮਲ ਕੀਤਾ। ਇਸ ਸ਼ਰਮਾਕਲ ਸੁਭਾਅ ਦੇ ਕਲਾਕਾਰ ਨੇ ਅੱਜ ਪੂਰੇ ਪੰਜਾਬੀਆਂ ਨੂੰ ਆਪਣੇ ਰੰਗ 'ਚ ਰੰਗਿਆ ਹੋਇਆ ਹੈ। ਅਮਰਿੰਦਰ ਗਿੱਲ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ।
PunjabKesari
ਉਨ੍ਹਾਂ ਨੇ ਸਕੂਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ 'ਚ ਦਾਖਲਾ ਲਿਆ, ਜਿੱਥੇ ਉਨ੍ਹਾਂ ਨੂੰ ਆਪਣੇ ਅੰਦਰਲੀ ਕਲਾ ਨੂੰ ਬਾਹਰ ਲਿਆਉਣ ਦਾ ਮੌਕਾ ਮਿਲਿਆ। ਪੰਜਾਬੀ ਸੰਗੀਤ ਨਾਲ ਮੋਹ ਰੱਖਣ ਵਾਲੇ ਅਮਰਿੰਦਰ ਗਿੱਲ ਨੇ ਸ਼ੁਰੂਆਤੀ ਦੌਰ 'ਚ ਭੰਗੜਾ ਪਾਉਣਾ ਸ਼ੁਰੂ ਕੀਤਾ ਸੀ। ਭੰਗੜੇ ਨੇ ਉਨ੍ਹਾਂ ਨੂੰ ਸਟੇਜ ਤੱਕ ਦਾ ਸਫਰ ਤਹਿ ਕਰਵਾ ਦਿੱਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੇ ਕਲਾਕਾਰਾਂ ਨਾਲ ਭੰਗੜਾ ਪਾਉਣ ਦਾ ਮੌਕਾ ਮਿਲਿਆ। ਇੱਥੋਂ ਹੀ ਉਨ੍ਹਾਂ ਨੇ ਆਪਣੇ ਗਾਇਕ ਬਣਨ ਦੇ ਸੁਪਨੇ ਬੁਣੇ ਅਤੇ ਉਨ੍ਹਾਂ ਨੂੰ ਹਕੀਕਤ 'ਚ ਬਦਲਿਆ।
PunjabKesari
ਦੱਸ ਦੇਈਏ ਕਿ ਹਾਲ ਹੀ 'ਚ ਅਮਰਿੰਦਰ ਗਿੱਲ ਦੀ ਫਿਲਮ 'ਅਸ਼ਕੇ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਫਿਲਮ 'ਚ ਅਮਰਿੰਦਰ ਗਿੱਲ ਨੇ ਆਪਣੀ ਅਸਲ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ। ਇਸ ਫਿਲਮ 'ਚ ਉਨ੍ਹਾਂ ਨੇ ਆਪਣਾ ਭੰਗੜੇ ਪ੍ਰਤੀ ਪਿਆਰ ਉਜਾਗਰ ਕੀਤਾ ਹੈ। ਇਹ ਫਿਲਮ ਇਕ ਪਰਿਵਾਰਿਕ ਹੈ, ਜਿਸ 'ਚ ਕਿਸੇ ਤਰ੍ਹਾਂ ਦੀ ਕੋਈ ਅਸ਼ਲੀਲਤਾ ਦੇਖਣ ਨੂੰ ਨਹੀਂ ਮਿਲਦੀ।
PunjabKesari
ਦਰਸ਼ਕਾਂ ਦੀ ਧਾਰਨਾ ਨੂੰ 'ਅਸ਼ਕੇ' ਫਿਲਮ ਨੇ ਹੋਰ ਪੱਕਾ ਕਰ ਦਿੱਤਾ ਅਤੇ ਇਹ ਪੰਜਾਬੀ ਸਿਨੇਮੇ ਦੀ ਪਹਿਲੀ ਅਜਿਹੀ ਫਿਲਮ ਹੈ, ਜੋ ਬਿਨਾਂ ਪ੍ਰਚਾਰ ਤੋਂ ਦਰਸ਼ਕਾਂ ਨੂੰ ਖਿੱਚਣ 'ਚ ਕਾਮਯਾਬ ਰਹੀ ਹੈ। 'ਰਿਦਮ ਬੁਆਏਜ਼' ਨੇ ਹੁਣ ਤੱਕ 'ਅੰਗਰੇਜ਼', 'ਲਾਹੌਰੀਏ', 'ਲਵ ਪੰਜਾਬ', 'ਬੰਬੂਕਾਟ', 'ਵੇਖ ਬਰਾਤਾਂ ਚੱਲੀਆਂ' ਸਮੇਤ ਕਈ ਅਜਿਹੀਆਂ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ਪੰਜਾਬੀ ਸਿਨੇਮੇ ਦੀ ਨੁਹਾਰ ਬਦਲ ਦਿੱਤੀ।
PunjabKesari
ਦੱਸਣਯੋਗ ਹੈ ਕਿ ਸਾਲ 2000 'ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਆਪਣੀ ਜਾਣ ਕੇ' ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਕੀਤੀ। ਇਸ ਐਲਬਮ ਨੂੰ ਮਿਲੇ ਪਿਆਰ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਾਇਕੀ ਦੇ ਜ਼ਰੀਏ ਸਰੋਤਿਆਂ ਨੂੰ ਇਕ ਪੈਗਾਮ ਲਿਖਿਆ, ਜਿਸ ਦਾ ਨਾਂ ਸੀ 'ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ' ਇਸ ਗੀਤ ਨੂੰ ਲਗਪਗ ਹਰ ਪੰਜਾਬੀ ਸਰੋਤੇ ਨੇ ਸੁਣਿਆ।
PunjabKesari
ਇਸ ਗੀਤ ਨਾਲ ਹੀ ਅਮਰਿੰਦਰ ਗਿੱਲ ਸਿਰਕੱਢ ਗਾਇਕਾਂ ਦੀ ਸੂਚੀ 'ਚ ਸ਼ਾਮਲ ਹੋ ਗਏ। ਦੱਸ ਦੇਈਏ ਕਿ ਪੰਜਾਬੀ ਫਿਲਮ 'ਅੰਗਰੇਜ' ਲਈ ਉਨ੍ਹਾਂ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ ਸੀ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਵੀ ਚੋਣ ਕੀਤੀ ਗਈ ਸੀ। ਉਨ੍ਹਾਂ ਦੀ ਸੂਪਰਹਿੱਟ ਫਿਲਮ 'ਅੰਗਰੇਜ' ਨੂੰ 2015 ਲਈ ਕਈ ਐਵਾਰਡ ਮਿਲੇ ਸਨ।  
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News