13 ਦਸੰਬਰ ਨੂੰ ਰਿਲੀਜ਼ ਹੋਵੇਗਾ ਅੰਮ੍ਰਿਤ ਮਾਨ ਦਾ ਗੀਤ ‘ਆਕੜ’

12/6/2019 4:43:34 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਹਾਲ ਹੀ ਵਿਚ ਆਇਆ ਗੀਤ ‘ਕੰਬੀਨੇਸ਼ਨ’ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਅੰਮ੍ਰਿਤ ਮਾਨ ਆਪਣੇ ਫੈਨਜ਼ ਨੂੰ ਇਕ ਹੋਰ ਹਿੱਟ ਗੀਤ ਦੇਣ ਜਾ ਰਹੇ ਹਨ। ਇਸ ਗੀਤ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਇਹ ਗੀਤ 13 ਦਸੰਬਰ ਨੂੰ ਦਰਸ਼ਕਾਂ ਦੀ ਝੋਲੀ ਪਵੇਗਾ। ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Aa reha fer ‘AAKAD’ 13 December nu karlo date lock. Ft. @ginni.kapoor.7 mubarka saadi @bambbeats_official nu. karlo youtube channel subscribe BAMB BEATS da🤙🏾 music @desi_crew video #SAVIO aale bai @yugofficial @director.savio promotions @being.digitall

A post shared by Amrit Maan (@amritmaan106) on Dec 5, 2019 at 10:37pm PST


‘ਆਕੜ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਖੁੱਦ ਲਿਖੇ ਹਨ ਤੇ ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਗਿਆ ਹੈ। ਗੀਤ ਦੀ ਵੀਡੀਓ Savio & Yug ਵੱਲੋਂ ਤਿਆਰ ਕੀਤੀ ਗਈ ਹੈ। ਅੰਮ੍ਰਿਤ ਮਾਨ ਦੇ ਇਸ ਗੀਤ ਨੂੰ ਲੈ ਫੈਨਜ਼ ਵਿਚਕਾਰ ਕਾਫੀ ਉਤਸ਼ਾਹ ਹੈ ਕਿਉਂਕਿ ਉਨ੍ਹਾਂ ਦਾ ਹਰ ਗੀਤ ਲੋਕਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News