ਮਾਹਿਰਾ ਸ਼ਰਮਾ ਨਾਲ ਰੋਮਾਂਟਿਕ ਮੂਡ ''ਚ ਦਿਸੇ ਅੰਮ੍ਰਿਤ ਮਾਨ (ਵੀਡੀਓ)
6/30/2019 2:39:37 PM
ਜਲੰਧਰ (ਬਿਊਰੋ) — ਸੰਗੀਤ ਜਗਤ ਦੇ ਬੰਬ ਜੱਟ ਯਾਨੀ ਅੰਮ੍ਰਿਤ ਮਾਨ ਦਾ ਰੋਮਾਂਟਿਕ ਮੋਡ 'ਚ ਨਵਾਂ ਗੀਤ 'ਮੂਨ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਅੰਮ੍ਰਿਤ ਮਾਨ ਦੇ ਨਾਲ ਮਿਊਜ਼ਿਕ ਡਾਇਰੈਕਟਰ “The PropheC ਨੇ ਵੀ ਫੀਚਰ ਕੀਤਾ ਹੈ। ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਬੇਹੱਦ ਖੂਬਸੂਰਤ ਢੰਗ ਨਾਲ ਸ਼ਿੰਗਾਰੇ ਹਨ। ਅੰਮ੍ਰਿਤ ਮਾਨ ਦੇ ਇਸ ਗੀਤ ਦਾ ਵੀਡੀਓ ਵੀ ਸ਼ਾਨਦਾਰ ਹੈ, ਜਿਸ 'ਚ ਫੀਮੇਲ ਲੀਡ 'ਚ ਮਾਹਿਰਾ ਸ਼ਰਮਾ ਅਤੇ ਅੰਮ੍ਰਿਤ ਮਾਨ ਇਕ ਦੂਜੇ ਨੂੰ ਪਿਆਰ ਤਾਂ ਬਹੁਤ ਕਰਦੇ ਹਨ ਪਰ ਕੋਈ ਵੀ ਕਹਿ ਨਹੀਂ ਪਾ ਰਿਹਾ ਪਰ ਅਖੀਰ 'ਚ ਰੋਮਾਂਟਿਕ ਢੰਗ ਨਾਲ ਦੋਵਾਂ ਨੂੰ ਇਕ-ਦੂਜੇ ਦੇ ਪਿਆਰ ਦਾ ਅਹਿਸਾਸ ਹੁੰਦਾ ਹੈ।
ਵੀਡੀਓ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਦੀ ਜੋੜੀ ਨੇ ਕੀਤਾ ਹੈ, ਜਿਹੜੇ ਟਰੂ ਮੇਕਰਸ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਗੀਤਕਾਰ ਦੇ ਤੌਰ 'ਤੇ ਇੰਡਸਟਰੀ 'ਚ ਆਪਣਾ ਸਫਰ ਸ਼ੁਰੂ ਕਰਨ ਵਾਲੇ ਅੰਮ੍ਰਿਤ ਮਾਨ ਨੇ ਗਾਇਕੀ ਦੇ ਨਾਲ-ਨਾਲ ਹੁਣ ਅਦਾਕਾਰ ਦੇ ਤੌਰ 'ਤੇ ਵੀ ਚੰਗਾ ਨਾਮਣਾ ਖੱਟਿਆ ਹੈ। ਜਿੱਥੇ ਅੰਮ੍ਰਿਤ ਮਾਨ 'ਦੇਸੀ ਦਾ ਡਰੱਮ', 'ਡਿਫਰੈਂਸ', 'ਟਰੈਂਡਿੰਗ ਨਖਰਾ' ਵਰਗੇ ਬਲਾਕਬਸਟਰ ਗੀਤ ਦੇ ਚੁੱਕੇ ਹਨ। ਅਦਾਕਾਰ, ਗਾਇਕ ਅਤੇ ਗੀਤਕਾਰ ਅੰਮ੍ਰਿਤ ਮਾਨ 'ਆਟੇ ਦੀ ਚਿੜੀ' ਅਤੇ 'ਦੋ ਦੂਣੀ ਪੰਜ' ਵਰਗੀਆਂ ਫਿਲਮਾਂ 'ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ