ਅੰਮ੍ਰਿਤ ਮਾਨ ਦੇ ਰੋਮਾਂਟਿਕ ਗੀਤ 'ਮਾਈ ਮੂਨ' ਦਾ ਪੋਸਟਰ ਆਊਟ

6/26/2019 11:34:34 AM

ਜਲੰਧਰ (ਬਿਊਰੋ) : ਸਾਲ 2015 'ਚ 'ਦੇਸੀ ਦਾ ਡਰੱਮ' ਗੀਤ ਨਾਲ ਸੰਗੀਤ ਜਗਤ 'ਚ ਸ਼ੌਹਰਤ ਖੱਟਣ ਵਾਲੇ ਨਾਮੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਆਪਣੇ ਨਵੇਂ ਗੀਤ 'My Moon' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਮਾਈ ਮੂਨ' ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੋਵੇਗਾ। ਇਸ ਗੀਤ ਦੇ ਬੋਲ ਵੀ ਅੰਮ੍ਰਿਤ ਮਾਨ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ Prophec ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਟਰੂ ਮੇਕਰ ਵੱਲੋਂ ਤਿਆਰ ਕੀਤੀ ਗਈ ਹੈ। ਇਹ ਗੀਤ 29 ਜੂਨ ਨੂੰ ਰਿਲੀਜ਼ ਹੋਵੇਗਾ।

 
 
 
 
 
 
 
 
 
 
 
 
 
 

29th JUNE nu aa reha ‘MY MOON’🌙 Ft. @prophecproductions veera✌🏽 TRU MAKERS vaale veereya da video🙏🏽 #PLANETRECORDS #townmedia “JATT ROMANTIC HOGYA JIDDE,DUNIYA DEKHUGI” 💪🏽

A post shared by Amrit Maan (@amritmaan106) on Jun 25, 2019 at 2:12am PDT

 
ਦੱਸ ਦਈਏ ਕਿ ਅੰਮ੍ਰਿਤ ਮਾਨ 'ਮੁੱਛ ਤੇ ਮਸ਼ੂਕ', 'ਕਾਲੀ ਕੈਮੇਰੋ', 'ਪੈੱਗ ਦੀ ਵਾਸ਼ਨਾ', 'ਗੁਰਿਲਾ ਵਾਰ', 'ਸ਼ਿਕਾਰ' 'ਟਰੈਡਿੰਗ ਨਖਰਾ', 'ਪਰੀਆਂ ਤੋਂ ਸੋਹਣੀ', 'ਬਲੱਡ ਵਿਚ ਤੂੰ', 'ਜੈਕਟਾਂ ਲਾਈਟਾਂ ਵਾਲੀਆਂ', 'ਜਰਮਨ ਗੰਨ', 'ਮਿੱਠੀ ਮਿੱਠੀ' ਅਤੇ 'ਕੈਲਰਬੋਨ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲ ਚੁੱਕੇ ਹਨ। ਅੰਮ੍ਰਿਤ ਮਾਨ ਨੇ ਪੰਜਾਬੀ ਫਿਲਮ 'ਚੰਨਾ ਮੇਰਿਆ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਤੋਂ ਬਾਅਦ ਅੰਮ੍ਰਿਤ ਮਾਨ 'ਦੋ ਦੂਣੀ ਪੰਜ', 'ਆਟੇ ਦੀ ਚਿੜੀ' ਅਤੇ 'ਲੌਂਗ ਲਾਚੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News