ਅਸਲੀ ਕਿੰਗ ਅੰਮ੍ਰਿਤ ਮਾਨ ਨਹੀਂ ਸਗੋ ਇਹ ਹੈ ਨੰਨ੍ਹਾ ਬੱਚਾ (ਵੀਡੀਓ)

10/4/2019 9:11:32 AM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨੂੰ ਦੇਖ ਹਾਸਾ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਖਾਸ ਕਰਕੇ ਟਿੱਕ ਟੌਕ ਦਾ ਜ਼ਮਾਨਾ ਹੈ, ਜਿਸ 'ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਮਜ਼ਾਕੀਆ ਅਤੇ ਅਜੀਬੋ ਗਰੀਬ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇਕ ਬੱਚੇ ਦੀ ਵੀਡੀਓ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਨਵਾਂ ਗੀਤ 'ਦਿ ਕਿੰਗ' ਚੱਲ ਰਿਹਾ ਹੈ ਅਤੇ ਲੇਟਿਆ ਹੋਇਆ ਬੱਚਾ ਆਪਣੇ ਹੀ ਅੰਦਾਜ਼ 'ਚ ਪੈਰਾਂ ਨਾਲ ਦੁੱਧ ਵਾਲੀ ਬੋਤਲ ਫੜ੍ਹ ਕੇ ਦੁੱਧ ਪੀ ਰਿਹਾ ਹੈ। ਅੰਮ੍ਰਿਤ ਮਾਨ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ 'ਅਸਲੀ ਕਿੰਗ ਤਾਂ ਇਹ ਹੈ ਉਸਤਾਦ'।

 
 
 
 
 
 
 
 
 
 
 
 
 
 

Asli king ta eh aa astaad🤣

A post shared by Amrit Maan (@amritmaan106) on Oct 2, 2019 at 10:22pm PDT


ਦੱਸ ਦਈਏ ਕਿ ਅੰਮ੍ਰਿਤ ਮਾਨ ਦਾ ਗੀਤ 'ਦਿ ਕਿੰਗ' ਪਿਛਲੇ ਮਹੀਨੇ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਹੀ ਲਿਖੇ ਹਨ, ਜਿਸ ਨੂੰ ਸੰਗੀਤ ਮਿਊਜ਼ਿਕ ਡਾਇਰੈਕਟਰ ਇੰਟੈਂਸ ਨੇ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News