ਅੰਮ੍ਰਿਤਾ ਰਾਓ ਦੇ ਘਰ ਆਉੇਣ ਵਾਲੀਆਂ ਹਨ ਖੁਸ਼ੀਆਂ, ਬੇਬੀ ਬੰਪ ਨਾਲ ਤਸਵੀਰਾਂ ਵਾਇਰਲ

10/13/2020 1:28:30 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਜਲਦ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ ਕਿਉਂਕਿ ਅੰਮਿਤਾ ਜਲਦ ਮਾਂ ਬਣਨ ਵਾਲੀ ਹੈ।ਅੰਮ੍ਰਿਤਾ ਰਾਓ ਨੂੰ ਹਾਲ ਹੀ 'ਚ ੳੇੁਸ ਦੇ ਪਤੀ ਦੇ ਨਾਲ ਇਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ ਹੈ।ਅੰਮ੍ਰਿਤਾ ਰਾਓ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ ਜਿਸ 'ਚ ਉਸ ਦਾ ਬੇਬੀ ਬੰਪ ਸਾਫ ਦਿੱਖ ਰਿਹਾ ਹੈ।

PunjabKesari
ਅੰਮ੍ਰਿਤਾ ਰਾਓ ਲੌਕਡਾਊਨ ਦੇ ਸਮੇਂ ਦੌਰਾਨ ਤੋਂ ਹੀ ਪ੍ਰੈਗਨੈਂਟ ਹੈ। ਅੰਮ੍ਰਿਤਾ ਨੇ ਸਾਲ 2016 'ਚ ਵਿਆਹ ਕਰਵਾਇਆ ਸੀ। ਅਨਮੋਲ ਨਾਲ ਵਿਆਹ ਕਰਵਾਉਣ ਤੋਂ ਬਾਅਦ ਅੰਮ੍ਰਿਤਾ ਰਾਓ ਨੇ ਆਪਣੀ ਜਿੰਦਗੀ ਨੂੰ ਬੇਹੱਦ ਨਿੱਜੀ ਰੱਖਿਆ ਹੈ । ਅੰਮ੍ਰਿਤਾ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਰਹੇ ਚੁੱਕੀ ਹੈ।ਅੰਮਿਤਾ ਰਾਓ ਨੇ ਸਾਲ 2002 'ਚ ਆਪਣੇ ਫਿਲਮੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਫਿਲਮ 'ਵਿਵਾਹ' 'ਚ ਸ਼ਾਹਿਦ ਕਪੂਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan Pal

This news is Content Editor Lakhan Pal

Related News