8 ਮਹੀਨਿਆਂ ਦਾ ਹੋਇਆ ਐਮੀ ਜੈਕਸਨ ਦਾ ਲਾਡਲਾ, ਅਦਾਕਾਰਾ ਨੇ ਸਾਂਝੀ ਕੀਤੀ ਕਿਊਟ ਤਸਵੀਰ
5/18/2020 4:00:51 PM

ਮੁੰਬਈ(ਬਿਊਰੋ)- ਅਦਾਕਾਰਾ ਐਮੀ ਜੈਕਸਨ ਦਾ ਬੇਟਾ ਐਂਡਰੂਸ 8 ਮਹੀਨੇ ਦਾ ਹੋ ਗਿਆ ਹੈ। ਇਹ ਖੁਸ਼ਖਬਰੀ ਐਮੀ ਜੈਕਸਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਐਮੀ ਜੈਕਸਨ ਨੇ ਬੇਟੇ ਦੀ ਇਕ ਕਿਊਟ ਤਸਵੀਰ ਵੀ ਸਾਂਝੀ ਕੀਤੀ ਹੈ। ਹਾਲਾਂਕਿ ਤਸਵੀਰ ਵਿਚ ਐਡਰੂਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਤਸਵੀਰ ਬੈਕ ਤੋਂ ਲਈ ਗਈ ਹੈ।
And just like that, my little bunny turned 8 months old ✨
A post shared by Amy Jackson (@iamamyjackson) on May 17, 2020 at 12:51am PDT
ਐਂਡਰੂਸ ਖਿੜਕੀ ਤੋਂ ਬਾਹਰ ਦੇਖ ਰਿਹਾ ਹੈ। ਆਪਣੇ ਲਿਟਿਲ ਮੰਚਕਿਨ ਦੀ ਕਿਊਟ ਤਸਵੀਰ ਸਾਂਝਾ ਕਰਦੇ ਹੋਏ ਐਮੀ ਨੇ ਕੈਪਸ਼ਨ ਵਿਚ ਲਿਖਿਆ- ਫਿਰ ਇਸੇ ਤਰ੍ਹਾਂ ਮੇਰਾ ਲਿਟਿਲ ਬਣੀ 8 ਮਹੀਨੇ ਦਾ ਹੋ ਗਿਆ ਹੈ। ਐਮੀ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
Infinite love ♾ #lockdownbuddies
A post shared by Amy Jackson (@iamamyjackson) on May 12, 2020 at 4:47am PDT
ਦੱਸ ਦੇਈਏ ਕਿ ਲਾਕਡਾਊਨ ਵਿਚ ਐਮੀ ਜੈਕਸਨ ਆਪਣੇ ਬੇਟੇ ਅਤੇ ਮੰਗੇਤਰ ਜਾਰਜ ਨਾਲ ਸਮਾਂ ਬਿਤਾ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਆਪਣੇ ਵਰਕਆਊਟ ਨੂੰ ਲੈ ਕੇ ਕਾਫੀ ਸਰਗਰਮ ਰਹਿੰਦੀ ਹੈ।
ਐਮੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੰਦੀ ਫਿਲਮਾਂ ਵਿਚ ਨਜ਼ਰ ਆ ਚੁਕੀ ਹੈ। ਐਮੀ ਨੂੰ ਰਜਨੀਕਾਂਤ ਦੀ ਫਿਲਮ ‘2.0’ ਵਿਚ ਦੇਖਿਆ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ