ਅੱਜ ਦੇ ਦਿਨ ਹੀ ਇਕ-ਦੂਜੇ ਦੇ ਹੋਏ ਸਨ ਸੋਨਮ-ਆਨੰਦ, ਜਾਣੋ ਦੋਵਾਂ ਦੀ ਲਵ ਸਟੋਰੀ

5/8/2019 1:31:11 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਨੂੰ ਅੱਜ ਯਾਨੀ 8 ਮਈ ਨੂੰ ਇਕ ਸਾਲ ਹੋ ਗਿਆ ਹੈ। ਸੋਨਮ ਨੇ ਸਾਲ 2018 'ਚ ਆਪਣੇ ਬੁਆਏਫਰੈਂਡ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਇਹ ਵਿਆਹ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਵਿਆਹਾਂ 'ਚੋਂ ਇਕ ਸੀ। ਸੋਨਮ ਅਤੇ ਆਨੰਦ ਦਾ ਵਿਆਹ ਮੁੰਬਈ 'ਚ ਹੋਇਆ ਸੀ। ਜਿਸ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।
PunjabKesari
ਸੋਨਮ ਤੇ ਆਨੰਦ ਆਏ ਦਿਨ ਇਕ-ਦੂਜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਦੋਵਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਜੋ ਫੈਨਜ਼ ਵੱਲੋਂ ਕਾਫੀ ਪਸੰਦ ਵੀ ਕੀਤੀਆਂ ਗਈਆਂ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਵਰ੍ਹੇਗੰਢ 'ਤੇ ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ।
PunjabKesari
ਕੁਝ ਇਸ ਤਰ੍ਹਾਂ ਹੋਈ ਸੀ ਦੋਵਾਂ ਦੀ ਲਵ ਸਟੋਰੀ ਦੀ ਸ਼ੁਰੂਆਤ
ਸਾਲ 2014 'ਚ ਸੋਨਮ ਅਤੇ ਆਨੰਦ ਦੀ ਮੁਲਾਕਾਤ ਦੋਵਾਂ ਦੀ ਕਾਮਨ ਫਰੈਂਡ ਪਰਨਿਆ ਰਾਹੀਂ ਹੋਈ ਸੀ। ਪਰਨਿਆ ਦੋਵਾਂ ਦੀ ਵਧੀਆ ਫਰੈਂਡ ਸੀ। ਖਬਰਾਂ ਮੁਤਾਬਕ ਸੋਨਮ ਨਾਲ ਪਹਿਲੀ ਮੁਲਾਕਾਤ ਤੋਂ ਇਕ ਮਹੀਨੇ ਬਾਅਦ ਹੀ ਆਨੰਦ ਨੇ ਸੋਨਮ ਨੂੰ ਪ੍ਰਪੋਜ਼ ਕਰ ਦਿੱਤਾ ਸੀ।
PunjabKesari
ਇੱਥੋਂ ਦੀ ਦੋਵਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਅਤੇ ਆਖਿਰਕਾਰ ਮਈ 2018 'ਚ ਸੋਨਮ ਅਤੇ ਆਨੰਦ ਵਿਆਹ ਦੇ ਬੰਧਨ 'ਚ ਬੱਝ ਗਏ। ਸੋਨਮ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ ਆਨੰਦ ਨੂੰ ਡੇਟ ਕਰਨ ਸ਼ੁਰੂ ਕੀਤਾ ਸੀ ਤਾਂ ਉਸ ਤੋਂ 2 ਮਹੀਨੇ ਬਾਅਦ ਉਨ੍ਹਾਂ (ਸੋਨਮ) ਦਾ ਜਨਮਦਿਨ ਸੀ। ਇਸ ਦਿਨ ਆਨੰਦ ਨੇ ਇਕ ਸਰਪ੍ਰਾਈਜ਼ ਪਲਾਨ ਕੀਤਾ। ਉਨ੍ਹਾਂ ਨੇ ਮੁੰਬਈ ਦਾ ਇਕ ਰੈਸਟੋਰੈਂਟ ਬੁੱਕ ਕੀਤਾ ਅਤੇ ਉਨ੍ਹਾਂ (ਸੋਨਮ) ਦੀ ਪਸੰਦ ਮੁਤਾਬਕ ਮੈਨਊ ਅਤੇ ਮਿਊਜ਼ਿਕ ਪਲਾਨ ਕੀਤਾ।
PunjabKesari
ਸੋਨਮ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚੀ ਤਾਂ ਆਨੰਦ ਨੇ ਉਨ੍ਹਾਂ ਨੂੰ ਆਪਣੇ ਹੱਥ ਨਾਲ ਲਿਖਿਆ ਹੋਇਆ ਕਾਰਡ ਗਿਫਟ ਕੀਤਾ। ਇਹ ਸਮਾਂ ਬਹੁਤ ਹੀ ਵਧੀਆ ਸੀ। ਇਸ ਤੋਂ ਪਹਿਲਾਂ ਕਿਸੇ ਨੇ ਵੀ ਸੋਨਮ ਲਈ ਅਜਿਹਾ ਕੁਝ ਨਹੀਂ ਕੀਤਾ ਸੀ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸੋਨਮ ਫਿਲਮ 'ਜੋਇਆ ਫੈਕਟਰ' 'ਚ ਬਿਜ਼ੀ ਹੈ। ਇਸ ਫਿਲਮ 'ਚ ਉਨ੍ਹਾਂ ਦੇ ਆਓਜਿਟ ਸਾਊਥ ਸਟਾਰ ਦਲਕੀਰ ਸਲਮਾਨ ਹੈ।
PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News