ਜਾਨਹਵੀ ਦੇ ਹੱਥੋਂ ਨਿਕਲੀ ਵੱਡੀ ਫਿਲਮ, ਲੱਗੀ ਅਨੰਨਿਆ ਦੇ ਹੱਥ

1/21/2020 9:15:10 AM

ਮੁੰਬਈ (ਬਿਊਰੋ) — ਬੀਤੇ ਸਾਲ ਪ੍ਰਦਰਸ਼ਿਤ ਫਿਲਮ 'ਸਟੂਡੈਂਟ ਆਫ ਦਿ ਯੀਅਰ-2' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਨੰਨਿਆ ਨੂੰ ਸਾਊਥ ਇੰਡੀਅਨ ਫਿਲਮਾਂ ਤੋਂ ਆਫਰ ਆਉਣ ਲੱਗੇ ਹਨ। ਚਰਚਾ ਹੈ ਕਿ ਅੰਨਨਿਆ ਨੂੰ ਵਿਜੇ ਦੇਵਰਾਕੋਂਡਾ ਦੇ ਆਪੋਜਿਟ 'ਫਾਈਟਰ' ਫਿਲਮ 'ਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਾਇਰੈਕਟਰ ਪੁਰੀ ਜਗਨਨਾਥ ਨੇ ਇਸ ਰੋਲ ਦੇ ਲਈ ਜਾਨਹਵੀ ਕਪੂਰ ਨੂੰ ਵੀ ਆਪਰੋਚ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਮਿਕਾ ਲਈ 3.5 ਕਰੋੜ ਰੁਪਏ ਦੀ ਫੀਸ ਮੰਗੀ ਪਰ ਬਾਅਦ 'ਚ ਡੇਟਸ ਨਾ ਨਿਕਲਣ ਕਾਰਨ ਗੱਲ ਨਹੀਂ ਬਣ ਸਕੀ। ਹੁਣ ਚਰਚਾ ਹੈ ਕਿ ਪੁਰੀ ਨੇ ਅਨੰਨਿਆ ਨੂੰ ਇਹ ਰੋਲ ਆਫਰ ਕੀਤਾ ਹੈ ਅਤੇ ਅਨੰਨਿਆ ਨੇ ਹਾਂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਖੂਬਸੂਰਤ ਅਦਾਕਾਰਾ ਅਨੰਨਿਆ ਪਾਂਡੇ ਦਾ ਪਹਿਲਾ ਕਰੱਸ਼ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਸੀ। ਇਕ ਈਵੈਂਟ ਦੌਰਾਨ ਅਨੰਨਿਆ ਪਾਂਡੇ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਪਹਿਲਾ ਕਰੱਸ਼ ਕੌਣ ਸੀ ਤਾਂ ਅਨੰਨਿਆ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, ''ਮੇਰਾ ਪਹਿਲਾਂ ਕਰੱਸ਼ ਰਿਤਿਕ ਰੌਸ਼ਨ ਸੀ। ਜਦੋਂ ਮੈਂ 2 ਸਾਲ ਦੀ ਸੀ ਤਾਂ ਮੈਂ ਰਿਤਿਕ ਰੌਸ਼ਨ ਨੂੰ ਇਕ ਜਨਮ ਦਿਨ ਦੀ ਪਾਰਟੀ 'ਤੇ ਦੇਖਿਆ ਸੀ ਉਦੋਂ ਤੋਂ ਮੇਰਾ ਰਿਤਿਕ ਨਾਲ ਕਰੱਸ਼ ਹੋ ਗਿਆ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News