ਸ਼ਾਹਰੁਖ ਖਾਨ ਨੂੰ ਪਿਤਾ ਸਮਾਨ ਮੰਨਦੀ ਹੈ ਬਾਲੀਵੁੱਡ ਦੀ ਇਹ ''ਖੂਬਸੂਰਤ ਬਾਲਾ''

5/20/2019 9:17:56 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਕਿੰਗ ਖਾਨ ਸ਼ਾਹਰੁਖ ਖਾਨ ਨੂੰ ਪਿਤਾ ਸਮਾਨ ਮੰਨਦੀ ਹੈ। ਅਨੰਨਿਆ ਪਾਂਡੇ ਨੇ ਫਿਲਮ 'ਸਟੂਡੈਂਟ ਆਫ ਦਿ ਏਅਰ 2' ਦੇ ਜ਼ਰੀਏ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਇਸ ਫਿਲਮ ਨੂੰ ਕੁਝ ਖਾਸ ਰਿਸਪੌਂਸ ਨਹੀਂ ਮਿਲਿਆ ਪਰ ਫਿਲਮ 'ਚ ਅਨੰਨਿਆ ਪਾਂਡੇ ਦੀ ਐਕਟਿੰਗ ਨੂੰ ਸਾਰਿਆਂ ਨੇ ਕਾਫੀ ਪਸੰਦ ਕੀਤਾ। ਇਹੀ ਵਜ੍ਹਾ ਹੈ ਕਿ ਅਨੰਨਿਆ ਪਾਂਡੇ ਅੱਜਕਲ ਕਾਫੀ ਖੁਸ਼ ਹੈ।

PunjabKesari

ਅਨੰਨਿਆ ਨੇ ਦੱਸਿਆ ਕਿ ਉਸ ਦੀ ਲਾਈਫ 'ਚ ਕੌਣ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਸ਼ਾਹਰੁਖ ਉਸ ਦੇ ਪਿਤਾ ਸਮਾਨ ਹੈ। ਸ਼ਾਹਰੁਖ ਉਸ ਦੇ ਪਿਤਾ ਚੰਕਾ ਪਾਂਡੇ ਦਾ ਬੈਸਟ ਫ੍ਰੈਂਡ ਹੈ ਅਤੇ ਬੇਹੱਦ ਖਿਆਲ ਰੱਖਦਾ ਹੈ। ਅਨੰਨਿਆ ਹੁਣ ਕਾਰਤਿਕ ਆਰੀਅਨ ਸਟਾਰਰ 'ਪਤੀ ਪਤਨੀ ਔਰ ਵੋ' ਦੇ ਰੀਮੇਕ 'ਚ ਨਜ਼ਰ ਆਵੇਗੀ। ਇਹ ਫਿਲਮ 1978 'ਚ ਇਸੇ ਨਾਂ ਦੀ ਸੰਜੀਵ ਕੁਮਾਰ ਸਟਾਰਰ ਫਿਲਮ ਦਾ ਰੀਮੇਕ ਹੈ। 

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News