ਅਨੰਨਿਆ ਪਾਂਡੇ ਦਾ ਪਹਿਲਾ ਕਰੱਸ਼ ਸੀ ਬਾਲੀਵੁੱਡ ਦਾ ਇਹ ਹੈਂਡਸਮ ਬੁਆਏ

7/1/2019 8:54:27 AM

ਮੁੰਬਈ (ਬਿਊਰੋ) —ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਨੰਨਿਆ ਪਾਂਡੇ ਦਾ ਕਹਿਣਾ ਹੈ ਕਿ ਅਦਾਕਾਰ ਰਿਤਿਕ ਰੌਸ਼ਨ ਮੇਰਾ ਪਹਿਲਾ ਕਰੱਸ਼ ਸੀ। ਦੱਸ ਦਈਏ ਕਿ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਨੇ ਫਿਲਮ 'ਸਟੂਡੈਂਟ ਆਫ ਦਿ ਏਅਰ 2' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ (ਮਾਈਂਡ ਰਾਕਸ) ਪ੍ਰੋਗਰਾਮ ਆਯੋਜਿਤ ਹੋਇਆ।

PunjabKesari

ਇਸ ਇਵੈਂਟ 'ਚ ਅਨੰਨਿਆ ਪਾਂਡੇ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅਨੰਨਿਆ ਪਾਂਡੇ ਨੇ ਫਿਲਮੀ ਕਰੀਅਰ ਤੋਂ ਲੈ ਕੇ ਪਹਿਲੇ ਕਰੱਸ਼ ਤੱਕ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਅਨੰਨਿਆ ਪਾਂਡੇ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਪਹਿਲਾ ਕਰੱਸ਼ ਕੌਣ ਸੀ ਤਾਂ ਅਨੰਨਿਆ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, ਮੇਰਾ ਪਹਿਲਾਂ ਕਰੱਸ਼ ਰਿਤਿਕ ਰੌਸ਼ਨ ਸੀ। ਜਦੋਂ ਮੈਂ 2 ਸਾਲ ਦੀ ਸੀ ਤਾਂ ਮੈਂ ਰਿਤਿਕ ਰੌਸ਼ਨ ਨੂੰ ਇਕ ਜਨਮ ਦਿਨ ਦੀ ਪਾਰਟੀ 'ਤੇ ਦੇਖਿਆ ਸੀ ਉਦੋਂ ਤੋਂ ਮੇਰਾ ਰਿਤਿਕ ਨਾਲ ਕਰੱਸ਼ ਹੋ ਗਿਆ। 

PunjabKesari

ਦੱਸਣਯੋਗ ਹੈ ਕਿ ਅਨੰਨਿਆ ਪਾਂਡੇ ਨੇ ਆਈਡਲ ਪਰਸਨ ਦਾ ਟੈਗ ਵਰੁਣ ਧਵਨ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਫਨੀ ਤੇ ਕਿਊਟ ਅੰਦਾਜ਼ ਮੈਨੂੰ ਬਹੁਤ ਪਸੰਦ ਹੈ। ਉਹ ਰੀਅਲ ਲਾਇਫ 'ਚ ਵੀ ਹੀਰੋ ਸਟਾਇਲ ਹੈ। ਅਨੰਨਿਆ ਤੋਂ ਪੁੱਛਿਆ ਗਿਆ ਕਿ ਪਿਆਰ 'ਚ ਉਸ ਦਾ ਦਿਲ ਟੁੱਟਿਆਂ ਹੈ ਤਾਂ ਉਸ ਨੇ ਦੱਸਿਆ ਕਿ ਦਰਅਸਲ ਟੁੱਟਿਆ ਨਹੀਂ ਪਰ ਉਸ ਨੇ ਕਈਆਂ ਦੇ ਦਿਲ ਤੋੜੋ ਜ਼ਰੂਰ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News