ਚੰਕੀ ਦੀ ਬੇਟੀ ਅਨੰਨਿਆ ਕਰੇਗੀ ਬਾਲੀਵੁੱਡ 'ਚ ਐਂਟਰੀ

4/9/2018 10:04:23 AM

ਮੁੰਬਈ (ਬਿਊਰੋ)— ਮੰਨੇ-ਪ੍ਰਮੰਨੇ ਅਭਿਨੇਤਾ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਚੰਕੀ ਪਾਂਡੇ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਉਸ ਦੀ ਬੇਟੀ ਅਨੰਨਿਆ ਬਾਲੀਵੁੱਡ 'ਚ ਡੈਬਿਊ ਦੀ ਤਿਆਰੀ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਟਾਈਗਰ ਸ਼ਰਾਫ ਦੇ ਆਪੋਜ਼ਿਟ 'ਸਟੂਡੈਂਟ ਆਫ ਦਿ ਯੀਅਰ-2' ਵਿਚ ਲਾਂਚ ਕੀਤਾ ਜਾਵੇਗਾ।

PunjabKesari

ਹਾਲ ਹੀ 'ਚ ਅਨੰਨਿਆ ਨੂੰ ਫਿਲਮਮੇਕਰ ਪੁਨੀਤ ਮਲਹੋਤਰਾ ਦੇ ਨਾਲ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਸ ਫਿਲਮ ਦੀ ਸ਼ੂਟਿੰਗ 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਚੰਕੀ ਪਾਂਡੇ ਨੇ ਸਪੱਸ਼ਟ ਨਹੀਂ ਕੀਤਾ ਕਿ ਉਸ ਦੀ ਬੇਟੀ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਯੀਅਰ-2' ਰਾਹੀਂ ਡੈਬਿਊ ਕਰਨ ਜਾ ਰਹੀ ਹੈ ਜਾਂ ਨਹੀਂ ਪਰ ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਕਿ ਅਨੰਨਿਆ ਅਜੇ ਐਕਟਿੰਗ ਅਤੇ ਡਾਂਸ ਕਲਾਸਿਜ਼ ਅਟੈਂਡ ਕਰ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News