Box Office : ''ਅੰਧਾਧੁਨ'' ਨੇ ਤੋੜੇ ਆਯੁਸ਼ਮਾਨ ਦੀਆਂ ਇਨ੍ਹਾਂ ਹਿੱਟ ਫਿਲਮਾਂ ਦੇ ਰਿਕਾਰਡ

10/9/2018 6:05:39 PM

ਮੁੰਬਈ (ਬਿਊਰੋ)— ਸ਼੍ਰੀਰਾਮ ਰਾਘਵਨ ਦੀ ਫਿਲਮ 'ਅੰਧਾਧੁਨ' ਸਿਨੇਮਾਘਰਾਂ ਦੀ ਰੋਣਕ ਵਧਾ ਰਹੀ ਹੈ। ਫਿਲਮ ਨੂੰ ਕ੍ਰਿਟਿਕ ਵਲੋਂ ਪਹਿਲਾਂ ਹੀ ਕਾਫੀ ਸਰਾਹਿਆ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 2.70 ਕਰੋੜ, ਦੂਜੇ ਦਿਨ ਸ਼ਨੀਵਾਰ 5.10 ਕਰੋੜ, ਤੀਜੇ ਦਿਨ ਐਤਵਾਰ 7.20 ਕਰੋੜ ਅਤੇ ਚੌਥੇ ਦਿਨ ਸੋਮਵਾਰ 3.40 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 4 ਦਿਨਾਂ 'ਚ 18.40 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਫਿਲਮ ਨੇ ਬਣਾਇਆ ਇਹ ਰਿਕਾਰਡ
'ਅੰਧਾਧੁਨ' ਪਹਿਲੇ 3 ਦਿਨਾਂ 'ਚ 15 ਕਰੋੜ ਰੁਪਏ ਦੀ ਕਮਾਈ ਕਰਕੇ ਆਯੁਸ਼ਮਾਨ ਦੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਫਿਲਮ 'ਸ਼ੁੱਭ ਮੰਗਲ ਸਾਵਧਾਨ' ਦੇ ਨਾਂ ਸੀ। ਭੂਮੀ ਪੇਂਡਨੇਕਰ ਤੇ ਆਯੁਸ਼ਮਾਨ ਖੁਰਾਣਾ ਸਟਾਰਰ ਇਸ ਫਿਲਮ ਨੇ ਪਹਿਲੇ ਵੀਕੈਂਡ 'ਚ 14.46 ਕਰੋੜ ਦਾ ਕਾਰੋਬਾਰ ਕੀਤਾ ਸੀ।

ਆਯੁਸ਼ਮਾਨ ਖੁਰਾਣਾ ਦੀ 5 ਵੱਡੀਆਂ ਓਪਨਰ
1. 'ਅੰਧਾਧੁਨ' : 15 ਕਰੋੜ
2. 'ਸ਼ੁੱਭ ਮੰਗਲ ਸਾਵਧਾਨ' : 14.46 ਕਰੋੜ
3. 'ਬਰੇਲੀ ਕੀ ਬਰਫੀ' : 11.52 ਕਰੋੜ
4. 'ਵਿੱਕੀ ਡੋਨਰ' : 7.40 ਕਰੋੜ
5.  'ਮੇਰੀ ਪਿਆਰੀ ਬਿੰਦੂ' : 6.50 ਕਰੋੜ

ਜ਼ਿਕਰਯੋਗ ਹੈ ਕਿ ਫਿਲਮ 'ਅੰਧਾਧੁਨ' ਦਾ ਨਿਰਦੇਸ਼ਨ ਸ਼੍ਰੀਰਾਮ ਰਾਘਵਨ ਵਲੋਂ ਕੀਤਾ ਗਿਆ। ਫਿਲਮ 'ਚ ਆਯੁਸ਼ਮਾਨ ਖੁਰਾਣਾ, ਰਾਧਿਕਾ ਆਪਟੇ ਅਤੇ ਤੱਬੂ ਅਹਿਮ ਭੂਮਿਕਾਵਾਂ 'ਚ ਹਨ। ਆਯੁਸ਼ਮਾਨ ਖੁਰਾਣਾ ਫਿਲਮ 'ਚ ਇਕ ਅੰਨ੍ਹੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News