B''Day: ਐਕਟਰ ਹੋਣ ਦੇ ਨਾਲ-ਨਾਲ ਇਨ੍ਹਾਂ ਖੂਬੀਆਂ ''ਚ ਵੀ ਮਾਹਿਰ ਹਨ ਅੰਗਦ ਬੇਦੀ

2/6/2019 2:27:10 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦੇ ਪਤੀ ਅੰਗਦ ਬੇਦੀ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਸਾਲ 2018 ਉਨ੍ਹਾਂ ਲਈ ਬੇਹੱਦ ਖਾਸ ਰਿਹਾ। ਇਸ ਸਾਲ ਉਨ੍ਹਾਂ ਨੇ ਆਪਣੀ ਗਰਲਫਰੈਂਡ ਨੇਹਾ ਧੂਪੀਆ ਨਾਲ ਵਿਆਹ ਕੀਤਾ। ਵਿਆਹ ਨੂੰ ਬੇਹੱਦ ਪ੍ਰਾਈਵੇਟ ਰੱਖਿਆ ਗਿਆ। ਕੁਝ ਸਮੇਂ ਦੇ ਅੰਦਰ ਹੀ ਅੰਗਦ ਬੇਦੀ ਨੇ ਆਪਣੀ ਐਕਟਿੰਗ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੇ ਜਨਮਦਿਨ 'ਤੇ ਗੱਲ ਕਰਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਗੱਲਾਂ ਬਾਰੇ।
PunjabKesari
ਅੰਗਦ ਬੇਦੀ ਐਕਟਰ ਬਣਨ ਤੋਂ ਪਹਿਲਾਂ ਪ੍ਰੋਫੈਸ਼ਨਲ ਕ੍ਰਿਕੇਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਭਾਰਤੀ ਕ੍ਰਿਕੇਟ ਟੀਮ ਦੇ ਮਹਾਨ ਕ੍ਰਿਕੇਟਰਾਂ ਦੀ ਲਿਸਟ 'ਚ ਆਉਂਦੇ ਹਨ। 16 ਸਾਲ ਦੀ ਉਮਰ 'ਚ ਰਣਜੀ ਟਰਾਫੀ ਦਾ ਵੀ ਹਿੱਸਾ ਰਹਿ ਚੁੱਕੇ ਹਨ। ਅੰਗਦ ਦੇ ਅੰਦਰ ਕੁਝ ਅਜਿਹੀਆਂ ਖੂਬੀਆਂ ਹਨ ਜੋ ਉਨ੍ਹਾਂ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦੀਆਂ ਹਨ। ਅੰਗਦ ਦੋਵੇਂ ਹੱਥਾਂ ਨਾਲ ਬਰਾਬਰ ਕੰਮ ਕਰ ਸਕਦੇ ਹਨ। ਉਹ ਲੈਫਟ ਹੈਂਡ ਨਾਲ ਵੀ ਉਸੇ ਤਰ੍ਹਾਂ ਕੰਮ ਕਰ ਸਕਦੇ ਹਨ ਜਿਵੇਂ ਆਮ ਤੌਰ 'ਤੇ ਰਾਈਟ ਹੈਂਡ ਨਾਲ ਕੀਤਾ ਜਾਂਦਾ ਹੈ।
PunjabKesari
ਅੰਗਦ ਬੇਦੀ ਇਕ ਵਧੀਆ ਸ਼ੈੱਫ ਵੀ ਹਨ। ਆਪਣੇ ਦੋਸਤਾਂ ਵਿਚਕਾਰ ਉਹ ਵਧੀਆ ਭੋਜਨ ਬਣਾਉਣ ਨੂੰ ਲੈ ਕੇ ਕਾਫੀ ਮਸ਼ਹੂਰ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅੰਗਦ, ਫਿਲਮ 'ਕਾਈ ਪੋ ਚੇ' 'ਚ ਕੰਮ ਕਰਨ ਵਾਲੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 'ਗੋਲੀਆਂ ਕੀ ਰਾਸਲੀਲਾ ਰਾਮਲੀਲਾ' 'ਚ ਵੀ ਅਭਿਨੈ ਕਰਨ ਲਈ ਉਨ੍ਹਾਂ ਦੇ ਨਾਮ ਦੀ ਚਰਚਾ ਚੱਲ ਰਹੀ ਸੀ।
PunjabKesari
2016 'ਚ 'ਪਿੰਕ' ਫਿਲਮ ਨਾਲ ਉਹ ਲਾਈਮਲਾਈਟ 'ਚ ਆਏ ਸਨ। 2017 'ਚ ਉਹ ਸਲਮਾਨ ਖਾਨ ਨਾਲ ਟਾਈਗਰ ਜ਼ਿੰਦਾ ਹੈ 'ਚ ਨਜ਼ਰ ਆਏ। 2018 'ਚ ਉਹ 'ਸੂਰਮਾ' ਫਿਲਮ 'ਚ ਦਿਖਾਈ ਦਿੱਤੇ। 2018 'ਚ ਉਹ ਪਰਸਨਲ ਲਾਈਫ 'ਚ ਜ਼ਿਆਦਾ ਸਰਗਰਮ ਰਹੇ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News