''ਅੰਗਰੇਜ਼ੀ...'' ਦਾ ਟਰੇਲਰ ਰਿਲੀਜ਼, ਵੱਖਰੇ ਅੰਦਾਜ਼ ''ਚ ਸੰਜੇ ਮਿਸ਼ਰਾ ਨੇ ਲੋਕਾਂ ਦਾ ਜਿੱਤਿਆ ਦਿਲ

4/29/2018 1:14:22 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸੰਜੇ ਮਿਸ਼ਰਾ ਆਪਣੇ ਵੱਖਰੇ-ਵੱਖਰੇ ਕਿਰਦਾਰਾਂ ਲਈ ਮਸ਼ਹੂਰ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਸੰਜੇ ਮਿਸ਼ਰਾ ਜਲਦ ਹੀ ਫਿਲਮ 'ਅੰਗਰੇਜ਼ੀ ਸੇ ਕਹਿਤੇ ਹੈਂ' 'ਚ ਨਜ਼ਰ ਆਉਣਗੇ। ਇਸ ਫਿਲਮ ਦੇ ਟਰੇਲਰ ਨੂੰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਕਹਾਣੀ ਨਾਲ ਆਮ ਲੋਕ ਆਸਾਨੀ ਨਾਲ ਜੁੜ ਸਕਦੇ ਹਨ। ਫਿਲਮ ਦੀ ਕਹਾਣੀ ਤਿੰਨ ਕੱਪਲਸ ਦੀ ਹੈ, ਜਿਸ ਦਾ ਪਿਆਰ ਨੂੰ ਲੈ ਕੇ ਵੱਖਰਾ-ਵੱਖਰਾ ਨਜਰੀਆ ਹੈ। ਸੰਜੇ ਮਿਸ਼ਰਾ ਇਕ ਅਜਿਹੇ ਪਤੀ ਦੀ ਭੂਮਿਕਾ 'ਚ ਹੈ, ਜੋ ਆਪਣੀ ਪਤਨੀ ਦੀ ਕਦੇ ਤਾਰੀਫ ਨਹੀਂ ਕਰਦੇ ਤੇ ਇਕ ਘਰ 'ਚ ਇਕੱਠੇ ਰਹਿੰਦੇ ਹੋਏ ਵੀ ਕਦੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਨਹੀਂ ਕਰ ਪਾਉਂਦੇ।

ਦੱਸਣਯੋਗ ਹੈ ਕਿ ਇਸ ਫਿਲਮ 'ਚ ਸੰਜੇ ਮਿਸ਼ਰਾ ਤੋਂ ਇਲਾਵਾ ਐਕਵਲੀ ਖੰਨਾ, ਪੰਕਜ ਤ੍ਰਿਪਾਠੀ, ਆਯੁਸ਼ਮਾਨ ਝਾਅ, ਸ਼ਿਵਮ ਕਾਲਾ ਤੇ ਸ਼ਿਵਾਨੀ ਰਘੁਵੰਸ਼ੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਹਰੀਸ਼ ਵਿਆਸ ਨੇ ਕੀਤਾ ਤੇ ਇਹ ਫਿਲਮ 18 ਮਈ ਨੂੰ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News