ਕਪਿਲ ਦੀ ਆਵਾਜ਼ ''ਚ ਰਿਲੀਜ਼ ਹੋਇਆ ''ਐਂਗਰੀ ਬਰਡ 2'' ਦਾ ਟਰੇਲਰ (ਵੀਡੀਓ)

7/30/2019 12:29:58 PM

ਨਵੀਂ ਦਿੱਲੀ (ਬਿਊਰੋ) — ਕਾਰਟੂਨ ਫਿਲਮ 'ਐਂਗਰੀ ਬਰਡ' ਦਾ ਸੀਕਵਲ ਪਾਰਟ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਫਿਲਮ ਦਾ ਇੰਗਲਿਸ਼ ਟਰੇਲਰ ਆਊਟ ਹੋ ਚੁੱਕਾ ਹੈ ਅਤੇ ਹੁਣ ਇਸ ਫਿਲਮ ਦਾ ਹਿੰਦੀ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ 'ਚ ਰੈੱਡ ਨੂੰ ਕਮੇਡੀਅਨ ਕਪਿਲ ਸ਼ਰਮਾ ਨੇ ਆਵਾਜ਼ ਦਿੱਤੀ ਹੈ। ਇੰਨਾਂ ਹੀ ਨਹੀਂ ਕਪਿਲ ਸ਼ਰਮਾ ਦੀ ਟੀਮ ਦੇ ਕੀਕੂ ਸ਼ਾਰਦਾ ਤੇ ਅਰਚਨਾ ਪੂਰਨ ਸਿੰਘ ਨੇ ਵੀ ਫਿਲਮ 'ਚ ਡਬਿੰਗ ਕੀਤੀ ਹੈ।


ਦੱਸ ਦਈਏ ਕਿ 'ਐਂਗਰੀ ਬਰਡ' ਦੇ ਪਹਿਲੇ ਪਾਰਟ ਨੂੰ ਬਾਕਸ ਆਫਿਸ 'ਤੇ ਕਾਫੀ ਪਸੰਦ ਕੀਤਾ ਗਿਆ ਸੀ। ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਇਹ ਫਿਲਮ ਖੂਬ ਮਜ਼ੇਦਾਰ ਲੱਗੀ ਸੀ। ਟਰੈਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦੇ ਟਰੇਲਰ ਨੂੰ ਸ਼ੇਅਰ ਕੀਤਾ ਹੈ। ਕਪਿਲ ਫਿਲਮ ਦੇ ਲੀਡ ਕਿਰਦਾਰ ਰੈੱਡ ਦੀ ਆਵਾਜ਼ ਬਣੇ ਹਨ। ਫਿਲਮ 23 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਟਰੇਲਰ ਰਿਲੀਜ਼ ਹੁੰਦੇ ਹੀ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ।
ਦੱਸ ਦਈਏ ਕਿ ਕਮੇਡੀ ਕਿੰਗ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿਨੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਖਬਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਪਤਨੀ ਨਾਲ ਕੈਨੇਡਾ 'ਚ ਬੇਬੀਮੂਨ ਮਨਾਉਣ ਗਏ ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News