ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਅਨਿਲ ਕਪੂਰ

1/30/2019 10:46:06 AM

ਮੁੰਬਈ(ਬਿਊਰੋ)— ਅਨਿਲ ਕਪੂਰ ਜਲਦ ਹੀ ਧੀ ਸੋਨਮ ਕਪੂਰ ਨਾਲ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਨਜ਼ਰ ਆਉਣ ਵਾਲੇ ਹਨ। ਫਿਲਹਾਲ ਫਿਲਮ ਦੀ ਟੀਮ ਇਸ ਨੂੰ ਪ੍ਰਮੋਟ ਕਰਨ 'ਚ ਰੁੱਝੀ ਹੋਈ ਹੈ। ਇਸ 'ਚ ਸੋਨਮ ਨਾਲ ਰਾਜਕੁਮਾਰ ਰਾਓ ਲੀਡ ਰੋਲ 'ਚ ਨਜ਼ਰ ਆਉਣਗੇ। ਫਿਲਮ ਦਾ ਟਰੇਲਰ ਪਹਿਲਾਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਸਫਲ ਰਿਹਾ ਹੈ। ਹੁਣ ਅਨਿਲ ਦੇ ਫੈਨਜ਼ ਲਈ ਬੁਰੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਬਾਲੀਵੁੱਡ ਦੇ ਮਿਸਟਰ ਇੰਡੀਅਨ ਅਨਿਲ ਕਪੂਰ ਨੂੰ ਬਾਲੀਵੁੱਡ 'ਚ ਸਭ ਤੋਂ ਫਿੱਟ ਕਲਾਕਾਰਾਂ 'ਚ ਸ਼ਾਮਿਲ ਕੀਤਾ ਜਾਂਦਾਹੈ। ਅਜਿਹੀ ਹਾਲਤ 'ਚ ਅਨਿਲ ਨੇ ਖੁਦ ਗੰਭੀਰ ਬੀਮਾਰੀ ਦੀ ਲਪੇਟ 'ਚ ਆਉਣ ਦਾ ਖੁਲਾਸਾ ਕੀਤਾ ਹੈ। ਅਨਿਲ ਨੇ ਦੱਸਿਆ ਕਿ ਉਸ ਨੂੰ ਅਜਿਹੀ ਬੀਮਾਰੀ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਮੋਢਾ ਪੱਥਰ ਵਰਗਾ ਹੁੰਦਾ ਜਾ ਰਿਹਾ ਹੈ।
ਇਸ ਬੀਮਾਰੀ ਦੇ ਇਲਾਜ ਲਈ ਉਹ ਅਪ੍ਰੈਲ 'ਚ ਜਰਮਨੀ ਜਾਣਗੇ। ਇਸ ਬੀਮਾਰੀ ਨੂੰ ਕੈਲਸੀਫਿਕੇਸ਼ਨ ਆਫ ਸ਼ੋਲਡਰ ਕਹਿੰਦੇ ਹਨ। ਉਨ੍ਹਾ ਨੇ ਦੱਸਿਆ ਕਿ ਪਿੱਛਲੇ 2 ਸਾਲਾਂ ਤੋਂ ਉਸ ਦੇ ਸੱਜੇ ਮੋਢੇ 'ਚ ਕੈਲਸ਼ੀਅਮ ਜਮ੍ਹਾ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਲਗਾਤਾਰ ਫਿਲਮਾਂ 'ਚ ਸਟੰਟ ਕਰਨ ਕਾਰਨ ਉਨ੍ਹਾਂ ਦਾ ਮੋਢਾ ਖਰਾਬ ਹੋਇਆ ਹੈ। ਅਨਿਲ ਕਪੂਰ ਨੇ ਅੱਗੇ ਕਿਹਾ ਕਿ ਵਧਦੇ ਰਹਿਣ ਲਈ ਖੁਦ ਨਾਲ ਸਟੰਟ ਕਰਨ ਦੀ ਲੋੜ ਪੈਂਦੀ ਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News