ਜਦੋਂ ਪਤਨੀ ਨੂੰ ਲਾੜੀ ਬਣੇ ਦੇਖ ਰੋਣ ਲੱਗੇ ਸੀ ਅਨਿਲ ਕਪੂਰ, ਅਭਿਨੇਤਾ ਨੇ ਕੀਤਾ ਖਾਸ ਪਲ ਨੂੰ ਯਾਦ
5/20/2020 3:17:22 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਨੇ ਬੀਤੇ ਦਿਨ ਆਪਣੀ 36ਵੀਂ ਵਿਆਹ ਦੀ ਵਰ੍ਹੇਗੰਢ ਮਨਾਈ। ਦੋਵਾਂ ਦਾ ਵਿਆਹ 1984 ਵਿਚ ਹੋਇਆ ਸੀ। ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਅਨਿਲ ਕਪੂਰ ਨੇ ਇੰਸਟਾਗ੍ਰਾਮ ‘ਤੇ ਇਕ ਵਿਸ਼ੇਸ਼ ਪੋਸਟ ਕੀਤੀ ਤੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀਆਂ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ ਹਨ। ਅਨਿਲ ਕਪੂਰ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,"19 ਮਈ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਕਿਵੇਂ ਬਣ ਗਿਆ। ਮੈਂ ਸੁਨੀਤਾ ਨੂੰ ਪ੍ਰੋਪੋਜ਼ ਕੀਤਾ ਤੇ ਉਸ ਨੂੰ ਆਪਣੀ ਪਤਨੀ ਬਣਨ ਲਈ ਕਿਹਾ। ਸਾਡਾ ਵਿਆਹ ਇਸ ਲਈ ਦੇਰੀ ਨਾਲ ਹੋਇਆ ਕਿਉਂਕਿ ਮੈਂ ਉਸ ਨੂੰ ਚਾਹੁੰਦਾ ਸੀ ਕਿ ਮੈਂ ਉਸ ਦੀ ਦੇਖਭਾਲ ਕਰ ਸਕਾਂ ਜਿਸ ਦੀ ਉਹ ਹੱਕਦਾਰ ਹੈ। ਘੱਟੋ-ਘੱਟ ਮੈਂ ਚਾਹੁੰਦਾ ਸੀ ਕਿ ਉਸ ਲਈ ਇਕ ਘਰ ਖਰੀਦ ਸਕਾਂ ਤੇ ਇਕ ਕੁੱਕ ਰੱਖ ਸਕਾਂ।"
ਇਸ ਦੇ ਨਾਲ ਹੀ ਅਨਿਲ ਕਪੂਰ ਨੇ ਅੱਗੇ ਲਿਖਿਆ," ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਾਅਦ 19 ਮਈ ਨੂੰ ਵਿਆਹ ਕਰਵਾ ਲਿਆ ਸੀ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਉਸ ਦੇ ਘਰ ਗਿਆ ਤੇ ਲਾੜੀ ਨੂੰ ਦੇਖਿਆ ਉਹ ਹੱਸ ਰਹੀ ਸੀ। ਮੇਰੀ ਅੱਖਾਂ ਵਿਚ ਹੰਝੂ ਵਹਿ ਗਏ। ਖ਼ੁਸ਼ੀ ਤੇ ਘਬਰਾਹਟ ਦੇ ਅੱਥਰੂ।’’ ਇਸ ਤੋਂ ਬਾਅਦ ਅਨਿਲ ਕਪੂਰ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਜਲਦ ਵਿਆਹ ਕਰਵਾਉਣਾ ਮੇਰੇ ਕਰੀਅਰ ਲਈ ਬੁਰਾ ਹੋਵੇਗਾ ਪਰ ਮੈਂ ਜ਼ਿੰਦਗੀ ‘ਚ ਇਕ ਦਿਨ ਵੀ ਤੁਹਾਡੇ ਤੋਂ ਬਿਨਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਚਾਹੁੰਦਾ ਸੀ ਕਿ ਉਹ ਮੇਰੇ ਨਾਲ ਰਹਿਣ। ਸਾਡਾ ਇਹ ਕਦੇ ਕਰੀਅਰ ਜਾਂ ਪਿਆਰ ਨਹੀਂ ਸੀ, ਇਹ ਸਾਡੇ ਲਈ ਪਿਆਰ ਤੇ ਕਰੀਅਰ ਸੀ।"
“ My Husband is My Happy Place” Happy 36th anniversary.. love you beyond time 🤗🤗🤗🤗🥰🥰🥰🥰🥰❤️❤️😀😀
A post shared by Sunita Kapoor (@kapoor.sunita) on May 18, 2020 at 10:03pm PDT
ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਅਨਿਲ ਕਪੂਰ ਦਾ ਇਹ ਪੋਸਟ ਵਾਇਰਲ ਹੋ ਰਿਹਾ ਹੈ। ਫੈਨਜ਼ ਤੋਂ ਇਲਾਵਾ ਕਈ ਸੋਸ਼ਲ ਮੀਡੀਆ ਯੂਜ਼ਰਸ ਇਸ ’ਤੇ ਆਪਣੀ ਪ੍ਰੀਕਿਰਿਆ ਦੇ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ