ਬੇਹੱਦ ਦਿਲਚਸਪ ਹੈ ਜੈਕੀ ਸ਼ਰਾਫ ਦਾ ਅਨਿਲ ਨੂੰ ਅਸਲ ''ਚ 17 ਥੱਪੜ ਮਾਰਨ ਦਾ ਕਿੱਸਾ

5/6/2020 8:18:20 AM

ਮੁੰਬਈ (ਬਿਊਰੋ) - ਬਾਲੀਵੁੱਡ ਵਿਚ ਕਈ ਅਜਿਹੇ ਸਿਤਾਰੇ ਹਨ, ਜਿੰਨ੍ਹਾ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ। ਅਜਿਹੇ ਹੀ ਦੋਸਤ ਹਨ ਅਨਿਲ ਕਪੂਰ ਤੇ ਜੈਕੀ ਸ਼ਰਾਫ। ਅਨਿਲ ਕਪੂਰ ਦਾ ਜਨਮ ਮੁੰਬਈ ਦੇ ਚੈਂਬੂਰ ਇਲਾਕੇ 'ਚ 24 ਦਸੰਬਰ 1956 ਨੂੰ ਹੋਇਆ ਸੀ।
Image result for anil-kapoor when-jackie-shroff-slapped-anil-kapoor-17-times-parinda-film
ਦੱਸ ਦਈਏ ਕਿ ਅਨਿਲ ਕਪੂਰ ਤੇ ਜੈਕੀ ਸ਼ਰਾਫ ਨੇ ਕਈ ਫਿਲਮਾਂ 'ਚ ਇੱਕਠੇ ਕੰਮ ਕੀਤਾ ਹੈ। 'ਰਾਮ ਲਖਨ', 'ਤ੍ਰਿਮੂਰਤੀ', 'ਅੰਦਾਜ਼ ਆਪਣਾ' ਸਮੇਤ ਹੋਰ ਕਈ ਫਿਲਮਾਂ ਇਸ ਦੀ ਉਦਾਹਰਣ ਹਨ। ਇਸ ਸਭ ਦੇ ਚਲਦੇ ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੇ ਅਨਿਲ ਕਪੂਰ ਤੇ ਜੈਕੀ ਸ਼ਰਾਫ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ। ਇਸ ਕਿੱਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਇਆ ਸੀ।
Image result for anil-kapoor when-jackie-shroff-slapped-anil-kapoor-17-times-parinda-film
ਇਸ ਵੀਡੀਓ 'ਚ ਜੈਕੀ ਸ਼ਰਾਫ ਅਨਿਲ ਕਪੂਰ ਨਾਲ ਬੈਠ ਕੇ ਫਿਲਮ 'ਪਰਿੰਦਾ' ਦੀ ਗੱਲ ਕਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦਿਆਂ ਵਿਧੂ ਨੇ ਲਿਖਿਆ ਹੈ ਕਿ ਅਨਿਲ ਕਪੂਰ ਆਪਣੇ ਕੰਮ ਨੂੰ ਲੈ ਕੇ ਬਹੁਤ ਈਮਾਨਦਾਰ ਰਹੇ ਹਨ। ਇਕ ਵਧੀਆ ਸ਼ੌਟ ਪਾਉਣ ਲਈ 17 ਰੀਟੇਕ ਵੀ ਲੈ ਲੈਂਦੇ ਹਨ।
Image result for anil-kapoor when-jackie-shroff-slapped-anil-kapoor-17-times-parinda-film
ਇਸ ਵੀਡੀਓ 'ਚ ਫਿਲਮ 'ਪਰਿੰਦਾ' ਦਾ ਇਕ ਸੀਨ ਹੈ, ਜਿਸ 'ਚ ਅਨਿਲ ਕਪੂਰ ਜੈਕੀ ਨਾਲ ਬਹਿਸ ਕਰਦੇ ਹਨ ਤੇ ਜੈਕੀ ਉਨ੍ਹਾਂ ਦੇ ਥੱਪੜ ਮਾਰਦੇ ਹਨ। ਇਸ ਦਰਦ ਨੂੰ ਦਿਖਾਉਣ ਲਈ ਅਨਿਲ ਨੇ ਜੈਕੀ ਕੋਲੋਂ 17 ਵਾਰ ਅਸਲ 'ਚ ਥੱਪੜ ਖਾਧੇ ਸਨ।
Image result for anil-kapoor when-jackie-shroff-slapped-anil-kapoor-17-times-parinda-film
ਜੈਕੀ ਨੇ ਦੱਸਿਆ ਕਿ ਇਹ ਪੂਰਾ ਸੀਨ ਪਹਿਲੇ ਹੀ ਟੇਕ 'ਚ ਪੂਰਾ ਹੋ ਗਿਆ ਸੀ ਪਰ ਅਨਿਲ ਨੂੰ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੇ 17 ਟੇਕ 'ਚ ਇਸ ਨੂੰ ਸੀਨ ਨੂੰ ਪੂਰਾ ਕੀਤਾ ਸੀ ਤੇ 17 ਵਾਰ ਉਸ ਕੋਲੋਂ ਥੱਪੜ ਖਾਧੇ ਸਨ। ਇਹ ਥੱਪੜ ਅਸਲ 'ਚ ਮਾਰੇ ਗਏ ਸਨ।
Image result for anil-kapoor when-jackie-shroff-slapped-anil-kapoor-17-times-parinda-film
ਦੱਸਣਯੋਗ ਹੈ ਕਿ 'ਪਰਿੰਦਾ' ਫਿਲਮ 3 ਨਵੰਬਰ 1989 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਸਨ। 'ਪਰਿੰਦਾ' 'ਚ ਜੈਕੀ ਤੇ ਅਨਿਲ ਤੋਂ ਇਲਾਵਾ ਨਾਨਾ ਪਾਟੇਕਰ, ਮਾਧੁਰੀ ਦੀਕਸ਼ਿਤ ਅਤੇ ਅਨੁਪਮ ਖੇਰ ਸਨ। ਇਸ ਫਿਲਮ ਨੇ ਬਾਕਸ ਆਫਿਸ 'ਤੇ ਵਧੀਆ ਕਮਾਈ ਕੀਤੀ ਸੀ। ਅਨਿਲ ਕਪੂਰ 'ਪੁਕਾਰ', 'ਪਰਿੰਦਾ', 'ਰਾਮ ਲਖਨ', 'ਬੇਟਾ', 'ਜਮਾਈ ਰਾਜਾ', 'ਤੇਜ਼ਾਬ' ਵਰਗੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
Image result for anil-kapoor when-jackie-shroff-slapped-anil-kapoor-17-times-parinda-filmਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News