ਸੁਰਿੰਦਰ ਕੌਰ ਤੋਂ ਮਿਲੀ ਪੰਜਾਬੀ ਗਾਇਕੀ ਦੀ ਪ੍ਰੇਰਨਾ : ਅਨੀਤਾ ਲਿਆਕੇ

3/7/2020 10:05:09 AM

ਚੰਡੀਗੜ੍ਹ (ਆਕ੍ਰਿਤੀ) - ਪੌਡਕਾਸਟ ਦੇ ਲਾਂਚ ’ਚ ਪਹੁੰਚੀ ਡੈਨਮਾਰਕ ਦੀ ਸਿੰਗਰ ਅਨੀਤਾ ਲਿਆਕੇ ਨੇ ਕਿਹਾ ਕਿ ਪੌਡਕਾਸਟ ਨਵੇਂ ਕ੍ਰਿਏਟੀਵੇਟਰਜ਼ ਲਈ ਇਕ ਬਹੁਤ ਵਧੀਆ ਪਲੇਟਫਾਰਮ ਹੈ। ਸਾਰੇ ਲੋਕ ਇੰਟਰਨੈੱਟ, ਲਾਈਵ ਆਨਲਾਈਨ ਮੀਡੀਆ ਸਟ੍ਰੀਮਿੰਗ, ਐਪੀਸੋਡ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਹਰ ਤਰ੍ਹਾਂ ਦੀ ਸਹੂਲਤ ਦਾ ਆਨੰਦ ਲੈ ਸਕਦੇ ਹਨ। ਮਿਊਜ਼ਿਕ ਇੰਡਸਟਰੀ ’ਚ ਆਪਣੀ ਯਾਤਰਾ ਬਾਰੇ ਅਨੀਤਾ ਲਿਆਕੇ ਨੇ ਦੱਸਿਆ ਕਿ ਉਹ ਬਹੁਤ ਖੁਸ਼ਕਿਸਮਤ ਹੈ ਕਿ ਭਾਰਤ ਦੇ ਲੋਕ ਉਨ੍ਹਾਂ ਅਤੇ ਉਨ੍ਹਾਂ ਦੀ ਗਾਇਕੀ ਨੂੰ ਪਸੰਦ ਕਰਦੇ ਹਨ।

ਅਨੀਤਾ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਭਾਰਤ ’ਚ ਰਹਿ ਰਹੀ ਹੈ ਅਤੇ ਉਨ੍ਹਾਂ ਨੂੰ ਭਾਰਤ ਦੇ ਸੱਭਿਆਚਾਰ ਨਾਲ ਬਹੁਤ ਪਿਆਰ ਹੈ। ਇਥੋੋਂ ਦੇ ਲੋਕ ਇਕ-ਦੂਜੇ ਦੀ ਬਹੁਤ ਇੱਜ਼ਤ ਕਰਦੇ ਹਨ। ਮੈਂ ਸਭ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕਾ ਸੁਰਿੰਦਰ ਕੌਰ ਦਾ ਗਾਇਆ ਗਾਣਾ ਲੱਠੇ ਦੀ ਚਾਦਰ ਸੁਣਿਆ ਸੀ, ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ। ਉਦੋਂ ਮੈਂ ਪੰਜਾਬੀ ਸਿੱਖਣ ਦਾ ਫੈਸਲਾ ਕਰ ਲਿਆ ਸੀ। ਫਿਰ ਪੰਜਾਬੀ ਸਿੱਖੀ ਅਤੇ ਇਕ ਤੋਂ ਬਾਅਦ ਇਕ ਕਈ ਪੰਜਾਬੀ ਐਲਬਮਜ਼ ’ਚ ਆਪਣੀ ਆਵਾਜ਼ ਦਿੱਤੀ।

ਭਾਰਤ ਦੀ ਜਨਤਾ ਤੋਂ ਵੀ ਬੇਹੱਦ ਪਿਆਰ ਮਿਲਿਆ :
ਅਨੀਤਾ ਦੀ ਪਹਿਲੀ ਐਲਬਮ ਦਾ ਨਾਮ ਸੀ ‘ਹੀਰ’, ਇਸ ਤੋਂ ਬਾਅਦ ‘ਸਦਕੇ ਪੰਜਾਬ ਤੋਂ’, ‘ਆਓ ਜੀ’ ਵਰਗੀਆਂ ਕਈ ਪੰਜਾਬੀ ਐਲਬਮਜ਼ ਉਨ੍ਹਾਂ ਰਿਲੀਜ਼ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਤੋਂ ਵੀ ਬੇਹੱਦ ਪਿਆਰ ਮਿਲਿਆ ਹੈ, ਨਾਲ ਹੀ ਆਪਣੇ ਆਉਣ ਵਾਲੇ ਗੀਤਾਂ ਨੂੰ ਲੈ ਕੇ ਅਨੀਤਾ ਲਿਆਕੇ ਨੇ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਆਪਣੇ ਗੀਤਾਂ ਰਾਹੀਂ ਪੰਜਾਬੀ ਕਲਚਰ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਾਂ।

ਗੁਰਦਾਸ ਮਾਨ ਮੇਰੇ ਮਿਊਜ਼ੀਕਲ ਰਾਂਝਾ :
ਅਨੀਤਾ ਲਿਆਕੇ ਨੇ ਦੱਸਿਆ ਕਿ ਪੰਜਾਬੀ ਗਾਇਕਾਂ ’ਚ ਸਭ ਤੋਂ ਜ਼ਿਆਦਾ ਉਨ੍ਹਾਂ ਨੂੰ ਗੁਰਦਾਸ ਮਾਨ ਪਸੰਦ ਹਨ। ਗੁਰਦਾਸ ਮਾਨ ਨੂੰ ਉਹ ਆਪਣਾ ਮਿਊਜ਼ੀਕਲ ਰਾਂਝਾ ਮੰਨਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਇੰਡਸਟਰੀ ’ਚ ਅਜਿਹਾ ਕੋਈ ਵੀ ਸਿੰਗਰ ਨਹੀਂ ਹੈ, ਜੋ ਗੁਰਦਾਸ ਮਾਨ ਦਾ ਮੁਕਾਬਲਾ ਕਰ ਸਕੇ। ਉਨ੍ਹਾਂ ਦੱਸਿਆ ਕਿ ਗਾਇਕੀ ਦੇ ਖੇਤਰ ’ਚ ਉਨ੍ਹਾਂ ਨੂੰ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ ਜੀ ਨੇ ਹਮੇਸ਼ਾ ਉਤਸ਼ਾਹਿਤ ਕੀਤਾ।

 

ਇਹ ਵੀ ਦੇਖੋ : ਪੰਜਾਬੀ ਸਟਾਰ ਲਾਈਵ ਨੇ ਪੰਜਾਬ ਦਾ ਪਹਿਲਾ ਲਾਈਵ ਪੌਡਕਾਸਟ ਕੀਤਾ ਲਾਂਚ

 

13 ਮਾਰਚ ਨੂੰ ਸਤਿੰਦਰ ਸਰਤਾਜ ਤੇ ਅਮਰਿੰਦਰ ਗਿੱਲ ਦੀ ਫਿਲਮ ਆਹਮੋ-ਸਾਹਮਣੇ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News