ਮੁੰਬਈ : ਅੰਕਿਤਾ ਲੋਖੰਡੇ ਦੀ ਸੁਸਾਇਟੀ 'ਚੋਂ ਮਿਲਿਆ 'ਕੋਰੋਨਾ ਪਾਜ਼ੀਟਿਵ' ਮਰੀਜ਼, ਪੂਰੀ ਇਮਾਰਤ ਸੀਲ
4/6/2020 1:35:13 PM

ਜਲੰਧਰ (ਵੈੱਬ ਡੈਸਕ) - ਅਦਾਕਾਰਾ ਅਹਾਨਾ ਕੁਮਰਾ ਅਤੇ ਸੁਸ਼ਾਂਤ ਸਿੰਘ ਦੀ ਸੁਸਾਇਟੀ ਸੀਲ ਹੋਣ ਤੋਂ ਬਾਅਦ ਹੁਣ ਟੀ.ਵੀ. ਅਤੇ ਬਾਲੀਵੁੱਡ ਅਦਾਕਾਰਾ ਅੰਕਿਤਾ ਲੋਖੰਡੇ ਦੀ ਸੁਸਾਇਟੀ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਮੁੰਬਈ ਦੇ ਮਲਾਡ ਸਥਿਤ ਇਨਫਿਨੀਟੀ ਮਾਲ ਦੇ ਪਿੱਛੇ ਇਕ ਅਪਾਰਟਮੈਂਟ ਵਿਚ ਇਕ ਵਿਅਕਤੀ 'ਕੋਰੋਨਾ ਪਾਜ਼ੀਟਿਵ' ਪਾਇਆ ਗਿਆ ਹੈ। ਪੀੜਤ ਦੀ ਜਾਂਚ ਹੋਣ 'ਤੇ ਸੁਸਾਇਟੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦਾ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਹੈ। ਇਸ ਸੁਸਾਇਟੀ ਵਿਚ 5 ਵਿੰਗਸ ਹਨ, ਜਿਨ੍ਹਾਂ ਵਿਚ ਕੁਝ ਮਸ਼ਹੂਰ ਸਿਤਾਰੇ ਅੰਕਿਤਾ, ਆਸ਼ਿਤਾ ਧਵਨ, ਸ਼ੋਲੇਸ਼ ਗ਼ੁਲਬਾਣੀ, ਨਤਾਸ਼ਾ ਸ਼ਰਮਾ, ਆਦਿਤ੍ਤਿਆ ਰੇਡੀਜ਼ ਅਤੇ ਮਸਕਟ ਵਰਮਾ ਰਹਿੰਦੇ ਹਨ।
ਖ਼ਬਰਾਂ ਮੁਤਾਬਿਕ ਉਥੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ, ''ਇਕ ਆਦਮੀ ਡੀ ਵਿੰਗ ਵਿਚ ਰਹਿੰਦਾ ਹੈ, ਜੋ ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਹੀ ਸਪੇਨ ਤੋਂ ਪਰਤਿਆ ਸੀ। ਏਅਰਪੋਰਟ 'ਤੇ ਜਦੋ ਉਸਦਾ ਟੈਸਟ ਕੀਤਾ ਗਿਆ ਤਾ ਉਹ 'ਕੋਰੋਨਾ ਨੈਗੇਟਿਵ' ਆਇਆ ਸੀ ਪਰ ਉਸਨੂੰ 15 ਦਿਨ ਲਈ ਸੈਲਫ ਕਵਾਰੰਟੀਨ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਹਾਲਾਂਕਿ 12ਵੇਂ ਦਿਨ ਹੀ ਉਸ ਵਿਚ 'ਕੋਰੋਨਾ' ਦੇ ਲੱਛਣ ਨਜ਼ਰ ਆਉਣ ਲੱਗੇ ਸਨ। ਫਿਰ ਉਹਨੂੰ ਹਸਪਤਾਲ ਵਿਚ ਲਿਜਾਇਆ ਗਿਆ, ਉਸ ਨਾਲ ਉਸਦੀ ਪਤਨੀ ਵੀ ਸੀ।
ਚਸ਼ਮਦੀਦ ਮੁਤਾਬਿਕ, ''ਉਸ ਸਮੇਂ ਵਿਅਕਤੀ ਦੀ ਪਤਨੀ ਦਾ ਟੈਸਟ 'ਕੋਰੋਨਾ ਨੈਗੇਟਿਵ' ਆਇਆ। ਹਰ ਉਸ ਵਿਅਕਤੀ ਦਾ ਟੈਸਟ ਕਰਵਾਇਆ, ਜਿਹੜੇ ਉਸ ਵਿਅਕਤੀ ਦੇ ਸੰਪਰਕ ਵਿਚ ਆਏ। ਹਾਲਾਂਕਿ ਸਾਰੇ ਲੋਕ 'ਕੋਰੋਨਾ' ਤੋਂ ਬਚੇ ਹਨ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ