ਅਨਮੋਲ ਗਗਨ ਮਾਨ ਦੀ ਅਜਿਹੀ ਸੋਚ ਨੂੰ ਤੁਸੀਂ ਵੀ ਕਰੋਗੇ ਸਲਾਮ

6/30/2019 4:51:09 PM

ਜਲੰਧਰ (ਬਿਊਰੋ) : ਪੰਜਾਬ ਦੀ ਦਮਦਾਰ ਅਵਾਜ਼ ਅਤੇ ਬੇਬਾਕ ਅੰਦਾਜ਼ ਦੀ ਮੱਲਿਕਾ ਅਨਮੋਲ ਗਗਨ ਮਾਨ ਨੂੰ ਸਮਾਜਿਕ ਮੁੱਦਿਆਂ ਅਤੇ ਸਮੱਸਿਆਵਾਂ ਲਈ ਅਵਾਜ਼ ਚੁੱਕਣ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਅਨਮੋਲ ਗਗਨ ਮਾਨ ਨੇ ਆਪਣੇ ਅਗਲੇ ਆਉਣ ਵਾਲੇ ਨਵੇਂ ਗੀਤ 'ਯਾਰ ਮਾਰ' ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਅਨਮੋਲ ਗਗਨ ਮਾਨ ਨੇ ਅਜਿਹੇ ਦੋਸਤਾਂ ਤੋਂ ਦੂਰੀ ਬਣਾਉਣੀ ਦੀ ਸਲਾਹ ਦਿੱਤੀ ਹੈ, ਜਿਹੜੇ ਪਿੱਠ ਪਿੱਛੇ ਮੰਦਾ ਚੰਗਾ ਬੋਲਦੇ ਹਨ। ਪੋਸਟਰ ਸ਼ੇਅਰ ਕਰਦਿਆਂ ਅਨਮੋਲ ਗਗਨ ਮਾਨ ਨੇ ਕੈਪਸ਼ਨ 'ਚ ਲਿਖਿਆ,”Dosto Sab To Zada Dukh Lagda Jdo Tusi Kise Dost te Akahan band karke Yakeen karo te oh Tuhadi Pith Piche Jhooth Bol ke Burayian Kare , Jede Matlab Lai Yaari Rakhde hon Ohna to door rho , Te Time Paen Te Sab de Asli Chera Samne a hi Jande, Ik Matlabi Dost Nalo Ik Sacha Dushman Changa Hunda. YAAR MAAR Jaldi …''।

 
 
 
 
 
 
 
 
 
 
 
 
 
 

#YaarMaar #ComingSoon #Tseries Costume @officialdeepmatharoo @thejosanbros

A post shared by Anmol Gagan Maan (@anmolgaganmaanofficial) on Jun 23, 2019 at 8:56am PDT


ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਅਨਮੋਲ ਗਗਨ ਮਾਨ ਸਮਾਜ ਨੂੰ ਅਜਿਹੇ ਸੇਧ ਦੇਣ ਵਾਲੇ ਵਿਚਾਰ ਦੁਨੀਆਂ ਅੱਗੇ ਰੱਖ ਰਹੇ ਹੋਣ। ਉਨ੍ਹਾਂ ਦੇ ਗਾਣਿਆਂ ਦਾ ਤਾਂ ਹਰ ਕੋਈ ਮੁਰੀਦ ਹੈ ਹੀ ਪਰ ਅਜਿਹੀ ਸੋਚ ਲਈ ਵੀ ਉਨ੍ਹਾਂ ਦੇ ਚਾਹੁਣ ਵਾਲੇ ਵੱਡੀ ਗਿਣਤੀ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News