ਅਨਮੋਲ ਗਗਨ ਮਾਨ ਦਾ ਗੀਤ ''ਯਾਰ ਮਾਰ'' ਰਿਲੀਜ਼ (ਵੀਡੀਓ)
7/16/2019 9:02:13 AM
ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਿਲ ਟੁੰਬਣ ਵਾਲੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦਾ ਨਵਾਂ ਗੀਤ 'ਯਾਰ ਮਾਰ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਅਨਮੋਲ ਗਗਨ ਮਾਨ ਨੇ ਦਗਾਬਾਜ਼ ਦੋਸਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। 'ਯਾਰ ਮਾਰ' ਗੀਤ ਦੇ ਬੋਲ ਸਿਮਰਨ ਕੌਰ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਹਕੀਮ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓਗ੍ਰਾਫੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਗਈ ਹੈ।
ਅਨਮੋਲ ਗਗਨ ਮਾਨ ਨੇ ਆਪਣੇ ਇਸ ਗੀਤ ਦੇ ਜਰੀਏ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਮਾਂ ਆਉੇਣ 'ਤੇ ਧੋਖਾ ਕਰਨ ਵਾਲਿਆਂ ਨੂੰ ਜਵਾਬ ਮਿਲ ਹੀ ਜਾਂਦਾ ਹੈ। ਇਕ ਤਰ੍ਹਾਂ ਇਸ ਗੀਤ 'ਚ ਅਨਮੋਲ ਗਗਨ ਮਾਨ ਨੇ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਤੁਸੀਂ ਧੋਖੇ ਨਾਲ ਆਪਣਾ ਨਾਂ ਤਾਂ ਬਣਾ ਲੈਂਦੇ ਹੋ ਪਰ ਆਖਿਰ ਨੂੰ ਜੇ ਤੁਸੀਂ ਕਿਸੇ ਨਾਲ ਬੁਰਾ ਕਰਦੇ ਹੋ ਤਾਂ ਨਤੀਜ਼ਾ ਦੇਰ ਸਵੇਰ ਤੁਹਾਨੂੰ ਭੁਗਤਣਾ ਹੀ ਪਵੇਗਾ।
ਦੱਸਣਯੋਗ ਹੈ ਕਿ ਅਨਮੋਲ ਗਗਨ ਮਾਨ ਗੀਤਾਂ ਲਈ ਹੀ ਨਹੀਂ ਸਗੋਂ ਬੇਬਾਕ ਅੰਦਾਜ਼ ਨਾਲ ਆਪਣੇ ਰਾਏ ਰੱਖਣ ਲਈ ਵੀ ਜਾਣੀ ਜਾਂਦੀ ਹੈ। ਉਹ ਅਕਸਰ ਹੀ ਹਰੇਕ ਗੰਭੀਰ ਮੁੱਦੇ 'ਤੇ ਖੁੱਲ੍ਹ ਕੇ ਬੋਲਦੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ