ਦਾਜ ਦੇ ਲੋਭੀਆਂ ਦਾ ਮੂੰਹ ਤੋੜਦੈ ਅਨਮੋਲ ਗਗਨ ਮਾਨ ਦਾ ਗੀਤ ''ਸ਼ੇਰਨੀ'' (ਵੀਡੀਓ)

11/19/2019 12:28:16 PM

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦੇ ਮੋਸਟ ਅਵੇਟਡ ਗੀਤ 'ਸ਼ੇਰਨੀ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸਮਾਜ ਦੀ ਸਭ ਤੋਂ ਵੱਡੀ ਕੁਰੀਤੀ ਦਾਜ ਦੀ ਗੱਲ ਕੀਤੀ ਗਈ ਹੈ, ਜਿਸ 'ਚ ਗਾਇਕਾ ਦਾਜ ਦੇ ਲੋਭੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਸ ਗੀਤ 'ਚ ਕੁੜੀਆਂ ਦੇ ਅਣਖੀਲੇ ਅਤੇ ਬੋਲਡ ਅੰਦਾਜ਼ ਨੂੰ ਵੀ ਵਿਖਾਇਆ ਗਿਆ ਹੈ ਕਿ ਜੇ ਕੁੜੀਆਂ ਬਹਾਦਰੀ ਦਿਖਾਉਣ ਤਾਂ ਹਰ ਕੰਮ ਆਸਾਨ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਦਾਜ ਦੀ ਮੰਗ ਕਰਨ ਵਾਲਿਆਂ ਦਾ ਇਕ ਧੀ ਕਿਵੇਂ ਮੂੰਹ ਤੋੜਦੀ ਹੈ।


ਦੱਸ ਦਈਏ ਕਿ ਅਨਮੋਲ ਗਗਨ ਮਾਨ ਦੇ ਗੀਤ 'ਸ਼ੇਰਨੀ' ਨੂੰ ਮਿਊਜ਼ਿਕ ਹਕੀਮ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਸਿਮਰਨ ਕੌਰ ਨੇ ਲਿਖੇ ਹਨ। ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ 'ਚ ਇਕ ਕੁੜੀ ਦੀ ਧੱਕ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਦਾਜ ਦੇ ਲੋਭੀਆ ਨੂੰ ਕਰਾਰਾ ਜਵਾਬ ਦੇ ਕੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News