ਲੁਧਿਆਣੇ ''ਚ ਫਿਲਮ ''ਇੱਕ ਸੰਧੂ ਹੁੰਦਾ ਸੀ'' ਦਾ ਪ੍ਰੀਮੀਅਰ, ਕਵਾਤਰਾ ਨੇ ਸ਼ੇਅਰ ਕੀਤੀਆਂ ਦਿਲ ਦੀਆਂ ਗੱਲਾਂ

2/29/2020 12:32:15 PM

ਜਲੰਧਰ (ਬਿਊਰੋ) — ਲੁਧਿਆਣਾ ਵਿਚ ਬੀਤੇ ਦਿਨੀਂ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦਾ ਪ੍ਰੀਮੀਅਰ ਹੋਇਆ, ਜਿਸ 'ਚ ਲੁਧਿਆਣਾ ਦਾ ਪ੍ਰਸਿੱਧ ਸਮਾਜ ਸੇਵੀ ਅਨਮੋਲ ਕਵਾਤਰਾ ਵੀ ਪਹੁੰਚੇ। ਇਸ ਦੌਰਾਨ ਅਨਮੋਲ ਕਵਾਤਰਾ ਦੀ ਟੀਮ ਵੀ ਪਹੁੰਚੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਮੋਲ ਕਵਾਤਰਾ ਨੇ ਕਿਹਾ, ''ਲੋਕਾਂ ਦੇ ਪਿਆਰ ਸਦਕਾ ਹੀ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ। ਮੈਂ ਆਪਣੇ ਐੱਨ. ਜੀ. ਓ. ਨੂੰ ਜਾਰੀ ਰੱਖਾਂਗਾ ਕਿਉਂਕਿ ਮੇਰੇ ਐੱਨ. ਜੀ. ਓ. ਦਾ ਮੁੱਖ ਮਕੱਸਦ ਲੋਕਾਂ ਦੀ ਸੇਵਾ ਕਰਨਾ ਹੈ। ਇਸ ਤੋਂ ਇਲਾਵਾ ਅਨਮੋਲ ਨੇ ਕਿਹਾ, ਮੈਂ ਸਮਾਜ ਸੇਵਾ ਦੇ ਨਾਲ-ਨਾਲ ਫਿਲਮਾਂ ਵਿਚ ਅਜਿਹੇ ਕਿਰਦਾਰ ਨਿਭਾਉਂਦਾ ਰਹਾਂਗਾ।'' ਦੱਸ ਦਈਏ ਕਿ ਇਸ ਦੌਰਾਨ ਸਿਨੇਮਾ ਪ੍ਰਬੰਧਕਾਂ ਨੇ ਵੀ ਅਨਮੋਲ ਕਵਾਤਰਾ ਦੇ ਕਿਰਦਾਰ ਦੀ ਕਾਫੀ ਸ਼ਲਾਘਾ ਕੀਤੀ। ਇਸ ਮੌਕੇ ਵੱਡੀ ਗਿਣਤੀ 'ਚ ਫੈਨਜ਼ ਪਹੁੰਚੇ ਸਨ ਅਤੇ ਅਨਮੋਲ ਤੋਂ ਆਟੋਗ੍ਰਾਫ ਵੀ ਲਏ।

ਦੱਸ ਦਈਏ ਕਿ ਅਨਮੋਲ ਕਵਾਤਰਾ ਤੇ ਗਿੱਪੀ ਗਰੇਵਾਲ ਦੀ ਫਿਲਮ 'ਇਕ ਸੰਧੂ ਹੁੰਦਾ ਸੀ' ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਰਾਕੇਸ਼ ਮਹਿਤਾ ਦੀ ਡਾਇਰੈਕਟਰ ਕੀਤੀ ਇਸ ਫਿਲਮ 'ਚ ਗਿੱਪੀ ਗਰੇਵਾਲ ਦੀ ਹੀਰੋਇਨ ਨਾਮਵਾਰ ਬਾਲੀਵੁੱਡ ਅਦਾਕਾਰਾ ਤੇ ਮਾਡਲ ਨੇਹਾ ਸ਼ਰਮਾ ਹੈ। ਜੱਸ ਗਰੇਵਾਲ ਦੀ ਲਿਖੀ ਇਸ ਫਿਲਮ ਵਿਚ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ, ਧੀਰਜ ਕੁਮਾਰ, ਬੱਬਲ ਰਾਏ, ਜੱਸ ਪ੍ਰੇਮ ਢਿਲੋਂ, ਰਘਬੀਰ ਬੋਲੀ, ਅਨਮੋਲ ਕਵੱਤਰਾ, ਹਨੀ ਮੱਟੂ, ਵਿਕਰਮਜੀਤ ਵਿਰਕ ਤੋਂ ਇਲਾਵਾ ਕਈ ਹੋਰ ਚਿਹਰੇ ਵੀ ਨਜ਼ਰ ਆਉਣਗੇ। ਬੱਲੀ ਸਿੰਘ ਕੱਕੜ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫਿਲਮ ਯੂਨੀਵਰਸਿਟੀ 'ਚ ਹੁੰਦੀ ਸਿਆਸਤ ਦੀ ਕਹਾਣੀ ਹੈ। ਇਸ ਫਿਲਮ 'ਚ ਜਿਥੇ ਵਿਦਿਆਰਥੀ ਗੁਰੱਪਾਂ ਦੀ ਆਪਸੀ ਟਸਲ ਦੇਖਣ ਨੂੰ ਮਿਲੇਗੀ ਉਥੇ ਹੀ ਫਿਲਮ ਵਿਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਗਿੱਪੀ ਗਰੇਵਾਲ ਲੰਮੇ ਸਮੇਂ ਬਾਅਦ ਕਿਸੇ ਐਕਸ਼ਨ ਫਿਲਮ ਵਿਚ ਨਜ਼ਰ ਆਉਣਗੇ। ਇਹ ਫਿਲਮ ਦੋਸਤੀ, ਮੁਹੱਬਤ, ਅਣਖ ਅਤੇ ਰਿਸ਼ਤਿਆਂ ਦੀ ਕਹਾਣੀ ਹੈ। 

ਫਿਲਮ 'ਇੱਕ ਸੰਧੂ ਹੁੰਦਾ ਸੀ' ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨਾਂ ਦੀ ਕਹਾਣੀ ਹੈ, ਯੂਨੀਵਰਸਿਟੀ 'ਚ ਹੁੰਦੀਆਂ ਵਿਦਿਆਰਥੀ ਚੋਣਾਂ, ਸਿਆਸਤ ਅਤੇ ਇਸ ਮਾਹੌਲ 'ਚ ਹੁੰਦੀ ਗੁੰਡਾਗਰਦੀ ਫਿਲਮ ਦਾ ਅਹਿਮ ਹਿੱਸਾ ਹੈ। ਇਹ ਫਿਲਮ ਇਕ ਅਜਿਹੇ ਵਿਅਕਤੀ ਦੀ ਕਹਾਣੀ ਵੀ ਹੈ, ਜੋ ਦੋਸਤੀ ਨਿਭਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। 'ਸੰਧੂ' ਨਾਂ ਦਾ ਇਹ ਨੌਜਵਾਨ ਆਪਣੀ ਮੁਹੱਬਤ ਵੀ ਸਿਰੇ ਚੜ੍ਹਾਉਂਦਾ ਹੈ ਤੇ ਯਾਰਾਂ ਦੀ ਯਾਰੀ ਵੀ ਤੋੜ ਨਿਭਾਉਂਦਾ ਹੈ। ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਤਰ੍ਹਾਂ ਦੀ ਫਿਲਮ ਹੈ, ਜੋ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੇ ਕਿਸਮ ਦੇ ਸਿਨੇਮੇ ਨਾਲ ਜੋੜੇਗੀ। ਪੰਜਾਬ ਵਿਚ ਕਾਮੇਡੀ ਅਤੇ ਫਿਰ ਵਿਆਹਾਂ ਦੁਆਲੇ ਬੁਣੀਆਂ ਫਿਲਮਾਂ ਦਾ ਰੁਝਾਨ ਸ਼ੁਰੂ ਕਰਨ ਤੋਂ ਬਾਅਦ ਗਿੱਪੀ ਗਰੇਵਾਲ 'ਇੱਕ ਸੰਧੂ ਹੁੰਦਾ ਸੀ' ਫਿਲਮ ਨਾਲ ਪੰਜਾਬੀ ਸਿਨੇਮੇ 'ਚ ਐਕਸ਼ਨ ਫਿਲਮਾਂ ਦਾ ਦੌਰ ਵੀ ਸ਼ੁਰੂ ਕਰ ਸਕਦੇ ਹਨ। ਬਾਲੀਵੁੱਡ ਦੇ ਨਾਮਵਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੱਲੋਂ ਇਸ ਫਿਲਮ ਦਾ ਐਕਸ਼ਨ ਫਿਲਮਾਇਆ ਗਿਆ ਹੈ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News