ਬਾਲੀਵੁੱਡ ਨੂੰ ਇਕ ਹੋਰ ਝਟਕਾ, ਕੋਰੋਨਾ ਕਾਰਨ ਹੋਈ ਫਿਲਮ ਡਾਇਰੈਕਟਰ ਦੀ ਮੌਤ

11/7/2020 3:12:29 PM

ਮੁੰਬਈ: ਬਾਲੀਵੁੱਡ ਇੰਡਸਟਰੀ ਤੋਂ ਆਏ ਦਿਨ ਦੁੱਖ ਭਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਅਦਾਕਾਰ ਸ਼ੇਖਰ ਸੁਮਨ ਸਟਾਰਰ 'ਮਾਨਵ ਹੱਤਿਆ' ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸੁਦਰਸ਼ਨ ਰਤਨ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। 

ਇਹ ਵੀ ਪੜ੍ਹੋ: Health Tips: ਦੁੱਧ 'ਚ ਲਸਣ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ, ਇੰਝ ਕਰੋ ਵਰਤੋਂ

 

PunjabKesari
ਰਿਪੋਰਟ ਮੁਤਾਬਕ ਉਹ ਕੋਵਿਡ-19 ਨਾਲ ਲੜ ਰਹੇ ਸਨ ਅਤੇ ਵੀਰਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। ਅਦਾਕਾਰ ਸ਼ੇਖਰ ਕਪੂਰ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕਰਕੇ ਰਤਨ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਸਰਦੀ ਦੇ ਮੌਸਮ 'ਚ ਆਪਣੇ ਪਰਿਵਾਰ ਨੂੰ ਬਣਾ ਕੇ ਖਵਾਓ ਬਰੈੱਡ ਰੋਲ


ਸ਼ੇਖਰ ਕਪੂਰ ਨੇ ਟਵੀਟ ਕਰ ਕੇ ਲਿਖਿਆ ਕਿ ਕੋਰੋਨਾ ਦੇ ਕਾਰਨ ਮੈਂ ਆਪਣੇ ਦੋਸਤਾਂ 'ਚੋਂ ਇਕ ਸੁਦਰਸ਼ਨ ਰਤਨ ਨੂੰ ਖੋਹ ਦਿੱਤਾ ਹੈ। ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਦੇ ਨਾਲ ਮੇਰੀ ਦੂਜੀ ਫ਼ਿਲਮ ਡਾਇਰੈਕਟ ਕੀਤੀ ਸੀ। ਉਹ ਬੁਰੇ ਦਿਨਾਂ ਤੋਂ ਹਾਰ ਗਏ। ਉਹ ਗਰੀਬ ਸਨ ਪਰ ਇਮਾਨਦਾਰ ਵੀ। ਅਸੀਂ ਸੰਪਰਕ 'ਚ ਸੀ। ਅਸੀਂ ਇਕ ਦੂਜੇ ਨੂੰ ਕਾਲ ਕਰਦੇ ਸੀ ਅਤੇ ਹਮੇਸ਼ਾ ਘਰ 'ਚ ਮਿਲਿਆ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਤੁਹਾਡੀ ਬਹੁਤ ਯਾਦ ਆਵੇਗੀ ਦੋਸਤ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। 

PunjabKesari
ਦੱਸ ਦੇਈਏ ਕਿ ਮਾਧੁਰੀ ਦੀਕਸ਼ਿਤ ਅਤੇ ਸ਼ੇਖਰ ਸੁਮਨ ਦੀ ਫ਼ਿਲਮ 'ਮਾਨਵ ਹੱਤਿਆ' 'ਚ ਗੁਲਸ਼ਨ ਗਰੋਵਰ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 1996 'ਚ ਰਿਲੀਜ਼ ਫ਼ਿਲਮ 'ਹਾਹਾਕਾਰ' ਦੀ ਕਹਾਣੀ ਲਿਖੀ ਸੀ। ਰਤਨ ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਸਨ। ਇਸ ਫ਼ਿਲਮ 'ਚ ਸੁਧੀਰ ਪਾਂਡੇ, ਸ਼ਫੀ ਇਮਾਨਦਾਰ, ਨੀਲਿਮਾ ਅਜ਼ੀਮ ਅਤੇ ਜਾਨੀ ਲੀਵਰ ਮੁੱਖ ਭੂਮਿਕਾ 'ਚ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News