‘ਬਿੱਗ ਬੌਸ 12’ ਤੋਂ ਬਾਅਦ ਇਕ ਵਾਰ ਫਿਰ ਇਕੱਠੇ ਦਿਸਣਗੇ ਅਨੂਪ ਜਲੋਟਾ ਤੇ ਜਸਲੀਨ

10/17/2019 10:12:19 AM

ਮੁੰਬਈ(ਬਿਊਰੋ)- ‘ਬਿੱਗ ਬੌਸ 12’ ‘ਚ ਜਲਵੇ ਬਿਖੇਰਨ ਤੋਂ ਬਾਅਦ ਜਸਲੀਨ ਮਥਾਰੂ ਅਤੇ ਭਜਨ ਸਮਰਾਟ ਅਨੂਪ ਜਲੋਟਾ ਇਕ ਵਾਰ ਫਿਰ ਇੱਕਠੇ ਨਜ਼ਰ ਆਉਣਗੇ। ਜੀ ਹਾਂ ਬਿੱਗ ਬੌਸ ਦੀ ਮਸ਼ਹੂਰ ਜੋੜੀ ਹੁਣ ਇਕ ਫਿਲਮ ‘ਚ ਨਜ਼ਰ ਆਏਗੀ। ਫਿਲਮ ਦਾ ਨਾਂਅ ‘ਵੋ ਮੇਰੀ ਸਟੂਡੈਂਟ ਹੈ’ ਹੋਵੇਗਾ ਅਤੇ ਇਸ ਫਿਲਮ ਦੇ ਡਾਇਰੈਕਟਰ ਹੋਣਗੇ ਜਸਲੀਨ ਦੇ ਪਿਤਾ ਕੇਸਰ ਮਠਾਰੂ। ਇਕ ਇੰਟਰਵਿਊ ਦੌਰਾਨ ਅਨੂਪ ਜਲੋਟਾ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਇਕ ਧਮਾਕਾ ਕੀਤਾ ਸੀ ਅਤੇ ਇਸ ਸਾਲ ਫਿਰ ਇੱਕ ਧਮਾਕਾ ਦੀਵਾਲੀ ਤੋਂ ਪਹਿਲਾਂ ਹੋਵੇਗਾ। ਲੋਕਾਂ ਦੇ ਦਿਮਾਗ ‘ਚ ਮੇਰੇ ਅਤੇ ਜਸਲੀਨ ਦੇ ਰਿਸ਼ਤੇ ਨੂੰ ਲੈ ਕੇ ਜੋ ਗਲਤ ਫਹਿਮੀਆਂ ਹਨ ਉਹ ਵੀ ਕਲੀਅਰ ਹੋ ਜਾਣਗੀਆਂ ।
ਦੱਸ ਦਈਏ ਕਿ ਅਨੂਪ ਤੇ ਜਸਲੀਨ ਬਿੱਗ ਬੌਸ ਦੀ ਸਭ ਤੋਂ ਅਜੀਬ ਜੋੜੀ ਰਹੀ ਸੀ। ਸ਼ੋਅ ‘ਚ ਦੋਵਾਂ ਨੇ ਇਕ ਜੋੜੀ ਦੇ ਰੂਪ ‘ਚ ਐਂਟਰੀ ਕੀਤੀ ਸੀ ਤੇ ਘਰ ਦੇ ਅੰਦਰ ਦੋਵਾਂ ਵਿਚਕਾਰ ਕਾਫੀ ਪਿਆਰ ਵੀ ਦੇਖਿਆ ਗਿਆ ਪਰ ਸ਼ੋਅ ਤੋਂ ਬਾਹਰ ਆਉਂਦਿਆਂ ਦੀ ਦੋਵਾਂ ਨੇ ਆਪਣੀ ਰਿਲੇਸ਼ਨਸ਼ਿਪ ਤੋਂ ਸਾਫ ਇਨਕਾਰ ਕਰ ਦਿੱਤਾ। ਅਨੂਪ ਤੇ ਜਸਲੀਨ ਨੇ ਦੋਵਾਂ ਦਾ ਇਕ ਦੂਜੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਦੱਸਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News