B''Day Spl: ਜਨਮਦਿਨ ''ਤੇ ਜਾਣੋ ਅਨੁਪਮ ਖੇਰ ਦੀ ਦਿਲਚਸਪ ਲਵ ਸਟੋਰੀ ਬਾਰੇ

3/7/2019 2:43:57 PM

ਜਲੰਧਰ(ਬਿਊਰੋ)— ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਅੱਜ ਆਪਣਾ 64ਵਾਂ ਜਨਮਦਿਨ ਮਨਾ ਰਹੇ ਹਨ। 1955 'ਚ ਇਸ ਡੇਟ ਨੂੰ ਉਨ੍ਹਾਂ ਦਾ ਜਨਮ ਹੋਇਆ ਸੀ। ਅਨੁਪਮ ਨੇ ਵਿਲੇਨ ਦਾ ਕਿਰਦਾਰ ਹੋਵੇ ਜਾਂ ਕਾਮੇਡੀਅਨ ਹਰ ਰੋਲ 'ਚ ਆਪਣੀ ਛਾਪ ਛੱਡੀ ਹੈ। ਉਹ ਹਰ ਰੋਲ 'ਚ ਫਿੱਟ ਹੋ ਜਾਂਦੇ ਹਨ। ਐਕਟਿੰਗ ਦੇ ਨਾਲ-ਨਾਲ ਅਨੁਪਮ ਮਿਮਿਕਰੀ ਵੀ ਕਰਦੇ ਹਨ। ਉਂਝ ਐਕਟਰ ਬਣਨ ਤੋਂ ਪਹਿਲਾਂ ਅਨੁਪਮ ਨੇ ਕਾਫੀ ਸਟਰਗਲ ਵੀ ਕੀਤਾ। ਅਦਾਕਾਰਾ ਕਿਰਨ ਖੇਰ ਨਾਲ ਉਨ੍ਹਾਂ ਦੀ ਲਵ ਸਟੋਰੀ ਵੀ ਕਾਫੀ ਦਿਲਚਸਪ ਹੈ। ਆਓ ਜਾਣਦੇ ਹਾਂ ਅਨੁਪਮ ਖੇਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ...

PunjabKesari
ਅਨੁਪਮ ਖੇਰ ਨੇ ਸਾਲ 1985 'ਚ ਕਿਰਨ ਖੇਰ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ ਪੰਜਾਬ ਯੂਨੀਵਰਸਿਟੀ 'ਚ ਹੋਈ ਸੀ। ਕਿਰਨ ਨਾਲ ਅਨੁਪਮ ਦਾ ਇਹ ਦੂਜਾ ਵਿਆਹ ਹੈ। ਕਿਰਨ ਅਤੇ ਅਨੁਪਮ ਖੇਰ ਦੀ ਲਵ ਸਟੋਰੀ ਕਾਫੀ ਫਿਲਮੀ ਹੈ। ਦੋਵਾਂ ਦੀ ਪਹਿਲੀ 'ਸ਼ਾਦੀਆਂ' ਅਸਫਲ ਰਹੀ ਸੀ। ਦੋਵੇਂ ਹੀ ਆਪਣੇ ਪਹਿਲੇ ਵਿਆਹ ਤੋਂ ਖੁਸ਼ ਨਹੀਂ ਸਨ। ਅਨੁਪਮ ਅਤੇ ਕਿਰਨ ਨੇ ਆਪਣੇ ਪਾਰਟਨਰ ਨੂੰ ਤਲਾਕ ਦੇ ਕੇ ਇਕ-ਦੂੱਜੇ ਨਾਲ ਵਿਆਹ ਕੀਤਾ ਸੀ।

PunjabKesari
ਕਿਰਨ ਖੇਰ ਅਤੇ ਅਨੁਪਮ ਖੇਰ ਦੀ ਪਹਿਲੀ ਮੁਲਾਕਾਤ ਚੰਡੀਗੜ ਵਿਚ ਹੀ ਹੋਈ ਸੀ। ਦੋਵੇਂ ਪਹਿਲਾਂ ਇਕ ਹੀ ਥਿਏਟਰ ਵਿਚ ਕੰਮ ਕਰਦੇ ਸਨ। ਕੰਮ ਦੌਰਾਨ ਹੀ ਪਹਿਲਾਂ ਦੋਵੇਂ ਚੰਗੇ ਦੋਸਤ ਬਣੇ ਫਿਰ ਇਹ ਦੋਸਤੀ ਪਿਆਰ ਵਿਚ ਬਦਲ ਗਈ ਹਾਲਾਂਕਿ ਸ਼ੁਰੂਆਤ ਵਿਚ ਦੋਵਾਂ ਨੂੰ ਇਹ ਅਹਿਸਾਸ ਹੀ ਨਾ ਹੋਇਆ ਕਿ ਉਨ੍ਹਾਂ ਦੀ ਇਹ ਦੋਸਤੀ ਪਿਆਰ ਵਿਚ ਬਦਲ ਗਈ ਹੈ।
PunjabKesari
ਕਿਰਨ ਖੇਰ ਸਾਲ 1980 ਵਿਚ ਫਿਲਮਾਂ ਵਿਚ ਕੰਮ ਲੱਭਣ ਲਈ ਮੁੰਬਈ ਪਹੁੰਚੀ। ਉਸੇ ਦੌਰਾਨ ਕਿਰਨ ਨੂੰ ਇਕ ਵੱਡੇ ਬਿਜਨੈੱਸਮੈਨ ਗੌਤਮ ਬੇਰੀ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰ ਲਿਆ। ਕੁਝ ਸਾਲਾਂ ਬਾਅਦ ਹੀ ਕਿਰਨ ਨੇ ਬੇਟੇ ਸਿਕੰਦਰ ਨੂੰ ਜਨਮ ਦਿੱਤਾ। ਜਲਦ ਹੀ ਗੌਤਮ ਅਤੇ ਕਿਰਨ ਨੂੰ ਅਜਿਹਾ ਲੱਗਣ ਲੱਗਾ ਕਿ ਦੋਵਾਂ ਦੇ ਰਿਸ਼ਤੇ ਵਿਚ ਸਭ ਕੁਝ ਠੀਕ ਨਹੀਂ ਹੈ।

PunjabKesari
ਕਿਰਨ ਅਤੇ ਗੌਤਮ ਵਿਚਕਾਰ ਜੋ ਕੁਝ ਸੀ ਜੋ ਉਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਅਤੇ ਦੋਵੇਂ ਹੀ ਇਸ ਰਿਸ਼ਤੇ 'ਚੋਂ ਨਿਕਲਨਾ ਚਾਹੁੰਦੇ ਸਨ। ਉਥੇ ਹੀ ਅਨੁਪਮ ਖੇਰ ਨੇ ਪਰਿਵਾਰ ਦੇ ਕਹਿਣ 'ਤੇ 1979 ਵਿਚ ਮਧੁਮਾਲਤੀ ਨਾਮ ਦੀ ਲੜਕੀ ਨਾਲ ਵਿਆਹ ਕੀਤਾ ਪਰ ਉਹ ਦੋਵੇਂ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਤੋਂ ਖੁਸ਼ ਨਹੀਂ ਸਨ। ਕਿਰਨ-ਅਨੁਪਮ ਨੇ ਥਿਏਟਰ ਕਰਨਾ ਨਾ ਛੱਡਿਆ ਸੀ। ਜਦੋਂ ਨਾਦਿਰਾ ਬੱਬਰ ਦੇ ਪਲੇ ਲਈ ਦੋਵੇਂ ਕੋਲਕਾਤਾ ਗਏ ਤਾਂ ਉੱਥੇ ਇਨ੍ਹਾਂ ਦੀ ਫਿਰ ਮੁਲਾਕਾਤ ਹੋਈ।

PunjabKesari
ਪਲੇ ਖਤਮ ਹੋਣ ਤੋਂ ਬਾਅਦ ਦੋਨਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਵਿਚਕਾਰ ਕੁਝ ਹੈ। ਅਗਲੀ ਮੁਲਾਕਾਤ ਵਿਚ ਅਨੁਪਮ ਨੇ ਕਿਰਨ ਨੂੰ ਪ੍ਰਪੋਜ਼ ਕਰ ਦਿੱਤਾ। ਇਕ ਇੰਟਰਵਿਊ ਵਿਚ ਅਨੁਪਮ ਦੇ ਪ੍ਰਪੋਜ਼ਲ ਦੀ ਕਹਾਣੀ ਬਾਰੇ ਕਿਰਨ ਨੇ ਦੱਸਿਆ ਸੀ ਕਿ ਪਹਿਲਾਂ ਤਾਂ ਮੈਨੂੰ ਇਹ ਸਭ ਮਜ਼ਾਕ ਲੱਗਾ। ਮੈਨੂੰ ਲੱਗਾ ਜਿਵੇਂ ਅਨੁਪਮ ਬਾਕੀ ਲੜਕੀਆਂ ਨਾਲ ਮਜ਼ਾਕ ਮਸਤੀ ਕਰਦੇ ਹਨ ਉਂਝ ਹੀ ਮੇਰੇ ਨਾਲ ਕਰ ਰਹੇ ਹਨ ਪਰ ਬਾਅਦ ਵਿਚ ਅਹਿਸਾਸ ਹੋਇਆ ਕਿ ਅਨੁਪਮ ਸੀਰੀਅਸ ਸਨ। ਇਸ ਤੋਂ ਬਾਅਦ ਦੋਵੇਂ ਅਕਸਰ ਮਿਲਣ ਲੱਗੇ। ਫਿਰ ਦੋਵਾਂ ਨੇ ਆਪਣੇ ਪਾਰਟਨਰ ਨੂੰ ਤਲਾਕ ਦੇ ਦਿੱਤਾ ਅਤੇ 1985 ਵਿਚ ਉਨ੍ਹਾਂ ਨੇ ਵਿਆਹ ਕਰ ਲਿਆ।

PunjabKesari
ਵਿਆਹ ਤੋਂ ਬਾਅਦ ਅਨੁਪਮ ਨੇ ਸਿੰਕਦਰ ਨੂੰ ਆਪਣਾ ਸਰਨੇਮ ਦਿੱਤਾ। ਦੱਸ ਦੇਈਏ ਕਿ ਕਿਰਨ ਅਤੇ ਅਨੁਪਮ ਦੀ ਆਪਣੀ ਕੋਈ ਔਲਾਦ ਨਹੀਂ ਹੈ। ਕਿਰਨ ਨੇ ਜ਼ਿੰਦਗੀ ਦੇ ਹਰ ਮੋੜ 'ਤੇ ਅਨੁਪਮ ਦਾ ਸਾਥ ਦਿੱਤਾ। ਦੋਵਾਂ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਵੀ ਆਇਆ ਜਦੋਂ ਅਨੁਪਮ ਖੇਰ ਪੈਸਿਆਂ ਦੀ ਤੰਗੀ ਦੇ ਚਲਦੇ ਪ੍ਰੇਸ਼ਾਨ ਰਹਿੰਦੇ ਸਨ। ਦੋਵਾਂ ਦੀ ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਅਨੁਪਮ ਖੇਰ ਕੋਲ ਕੰਮ ਨਹੀਂ ਸੀ ਅਤੇ ਉਹ ਘਰ ਖਾਲੀ ਬੈਠੇ ਸਨ। ਅਜਿਹੀਆਂ ਵੀ ਖਬਰਾਂ ਆਈਆਂ ਸਨ ਕਿ ਉਨ੍ਹੀਂ ਦਿਨੀਂ ਦੋਵਾਂ ਵਿਚਕਾਰ ਮਨ ਮੁਟਾਵ ਵੀ ਸੀ ਪਰ ਕਿਰਨ ਨੇ ਸਮਝਦਾਰੀ ਨਾਲ ਹਾਲਾਤ ਸੰਭਾਲੇ ਅਤੇ ਅੱਜ ਇਹ ਕਪੱਲ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਕਾਫੀ ਖੁਸ਼ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News