ਅਨੁਰਾਧਾ ਪੌਡਵਾਲ ਨੂੰ SC ਤੋਂ ਵੱਡੀ ਰਾਹਤ, ਧੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਖਿਲਾਫ ਨੋਟਿਸ ਜਾਰੀ

1/30/2020 12:41:18 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਦਿੱਗਜ ਗਾਇਕਾ ਅਨੁਰਾਧਾ ਪੌਡਵਾਲ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਤਿਰੁਵਨੰਤਪੁਰਮ (ਕੇਰਲ) ਫੈਮਿਲੀ ਕੋਰਟ ਵਿਚ ਚੱਲ ਰਹੇ ਮੁਕੱਦਮੇ ’ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਤਿਰੁਵਨੰਤਪੁਰਮ ਫੈਮਿਲੀ ਕੋਰਟ ਵਿਚ ਪਟੀਸ਼ਨਰ ਕਰਮਾਲਾ ਮੋਡੈਕਸ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਅਨੁਰਾਧਾ ਪੌਡਵਾਲ ਨੇ ਸੁਪਰੀਮ ਕੋਰਟ ਵਿਚ ਮੰਗ ਦਾਖਲ ਕਰਕੇ ਤਿਰੁਵਨੰਤਪੁਰਮ ਫੈਮਿਲੀ ਕੋਰਟ ਵਿਚ ਦਾਖਲ ਇਕ ਮਾਮਲੇ ਨੂੰ ਮੁੰਬਈ ਦੇ ਫੈਮਿਲੀ ਕੋਰਟ ਵਿਚ ਟਰਾਂਸਫਰ ਕਰਨ ਦੇ ਮੰਗ ਕੀਤੀ।


ਕੀ ਹੈ ਪੂਰਾ ਮਾਮਲਾ ?

ਦੱਸ ਦੇਈਏ ਕਿ ਕੇਰਲ ਦੇ ਤਿਰੁਵਨੰਤਪੁਰਮ ਸ਼ਹਿਰ ਦੀ ਇਕ ਮਹਿਲਾ ਨੇ ਅਨੁਰਾਧਾ ਪੌਡਵਾਲ ਦੀ ਧੀ ਹੋਣ ਦਾ ਦਾਅਵਾ ਕੀਤਾ ਸੀ। ਇਸ ਮਹਿਲਾ ਦਾ ਨਾਮ ਕਰਮਾਲਾ ਹੈ। ਮਹਿਲਾ ਨੇ ਜ਼ਿਲਾ ਫੈਮਿਲੀ ਕੋਰਟ ਵਿਚ ਕੇਸ ਫਾਇਲ ਕੀਤਾ ਸੀ। 1974 ਵਿਚ ਜਨਮੀ ਕਰਮਾਲਾ ਦਾ ਦਾਅਵਾ ਸੀ ਕਿ ਅਨੁਰਾਧਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵਰਤਮਾਨ ਮਾਤਾ-ਪਿਤਾ ਨੂੰ ਸੌਂਪ ਦਿੱਤਾ ਸੀ, ਜਦੋਂ ਉਹ ਸਿਰਫ 4 ਦਿਨ ਦੀ ਸੀ। ਮਹਿਲਾ ਦਾ ਕਹਿਣਾ ਸੀ ਕਿ ਅਨੁਰਾਧਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਆਪਣੇ ਪਲੇਅਬੈਕ ਸਿੰਗਿੰਗ ਵਿਚ ਰੁੱਝੀ ਹੋਈ ਸੀ ਤੇ ਬੱਚੇ ਦੀ ਜ਼ਿੰਮੇਵਾਰੀ ਨਹੀਂ ਉਠਾਉਣੀ ਚਾਹੁੰਦੀ ਸੀ। ਹਾਲਾਂਕਿ, ਅਨੁਰਾਧਾ ਪੌਡਵਾਲ ਪਹਿਲਾਂ ਹੀ ਦੋਸ਼ ਤੋਂ ਇਨਕਾਰ ਕਰ ਚੁੱਕੀ ਹੈ।

ਮਹਿਲਾ ਨੇ ਤਿਰੁਵਨੰਤਪੁਰਮ ਫੈਮਿਲੀ ਕੋਰਟ ਵਿਚ ਮਾਮਲਾ ਦਰਜ ਕੀਤਾ ਅਤੇ ਅਨੁਰਾਧਾ ਪੌਡਵਾਲ ਕੋਲੋ 50 ਕਰੋੜ ਰੁਪਏ ਅਤੇ ਉਨ੍ਹਾਂ ਦੀ ਜ਼ਾਇਦਾਦ ਦਾ 1/4 ਵਾਂ ਹਿੱਸਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਮਾਮਲੇ ਨੂੰ ਸਵੀਕਾਰ ਕਰਦੇ ਹੋਏ ਤਿਰੁਵਨੰਤਪੁਰਮ ਦੀ ਅਦਾਲਤ ਨੇ ਅਨੁਰਾਧਾ ਅਤੇ ਉਨ੍ਹਾਂ ਦੇ ਦੋ ਬੇਟਿਆਂ ਨੂੰ ਸੰਮਨ ਜਾਰੀ ਕਰਕੇ 27 ਜਨਵਰੀ ਨੂੰ ਪੇਸ਼ ਹੋਣ ਨੂੰ ਕਿਹਾ ਸੀ। ਇਸ ਦੇ ਚਲਦੇ ਅਨੁਰਾਧਾ ਪੌਡਵਾਲ ਨੇ ਸੁਪਰੀਮ ਕੋਰਟ ਵਿਚ ਟਰਾਂਸਫਰ ਅਰਜ਼ੀ ਦਿੱਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News