ਧੀ ਨੂੰ ਰੇਪ ਦੀ ਧਮਕੀ ਮਿਲਣ ਤੋਂ ਬਾਅਦ ਅਨੁਰਾਗ ਨੇ ਕਰਵਾਈ FIR, ਮੋਦੀ ਦਾ ਕੀਤਾ ਧੰਨਵਾਦ

5/27/2019 2:37:50 PM

ਮੁੰਬਈ (ਬਿਊਰੋ) — ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਅਪ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੋਸ਼ਲ ਮੀਡੀਆ 'ਤੇ ਇਕ ਕਥਿਤ ਭਾਜਪਾ ਸਪੋਰਟਰ ਦੀ ਸ਼ਿਕਾਇਤ ਕੀਤੀ ਸੀ। ਅਨੁਰਾਗ ਕਸ਼ਅਪ ਨੇ ਕਿਹਾ ਸੀ, ''ਪੀ. ਐੱਮ. ਤੁਸੀਂ ਹੀ ਦੱਸੋ ਕਿ ਮੈਂ ਉਨ੍ਹਾਂ ਟਰੋਲਰਸ ਨਾਲ ਕਿਵੇਂ ਨਿਪਟਾ, ਜਿਹੜੇ ਮੇਰੀ ਧੀ ਦਾ ਰੇਪ ਕਰਨ ਦੀ ਧਮਕੀ ਦੇ ਰਹੇ ਹਨ।'' ਹੁਣ ਇਸ ਮਾਮਲੇ 'ਚ ਅਨੁਰਾਗ ਕਸ਼ਅਪ ਨੇ ਐੱਫ. ਆਈ. ਆਰ. ਦਰਜ ਕਰਵਾਈ ਹੈ। ਇਸ ਗੱਲ ਦੀ ਜਾਣਕਾਰੀ ਅਨੁਰਾਗ ਕਸ਼ਅਪ ਨੇ ਖੁਦ ਇਕ ਟਵੀਟ ਕਰਕੇ ਦਿੱਤੀ। ਅਨੁਰਾਗ ਨੇ ਟਵੀਟ ਕੀਤਾ, ''ਮੈਂ ਮੁੰਬਈ ਪੁਲਸ, ਮਹਾਰਾਸ਼ਟਰ ਸਾਈਬਰ, ਬ੍ਰੇਜਸ਼ ਸਿੰਘ ਦਾ ਮਦਦ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਐੱਫ. ਆਈ. ਆਰ. ਕਰਵਾਉਣ 'ਚ ਮੇਰੀ ਮਦਦ ਲਈ ਧੰਨਵਾਦ। ਤੁਹਾਡੇ ਸਾਥ ਲਈ ਸ਼ੁੱਕਰੀਆ। ਧੰਨਵਾਦ ਦੇਵੇਂਦਰ ਫੜਨਵੀਸ, ਨਰਿੰਦਰ ਮੋਦੀ ਸਰ। ਇਕ ਪਿਤਾ ਦੇ ਤੌਰ 'ਤੇ ਹੁਣ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ।''


ਅਨੁਰਾਗ ਨੇ ਇਸ ਦੇ ਨਾਲ ਹੀ ਇਕ ਹੋਰ ਟਵੀਟ ਕੀਤਾ, ''ਸੋਸ਼ਲ ਮੀਡੀਆ ਦੀ ਇਹ ਅਜੀਬ ਗੱਲ ਹੈ। ਜਦੋਂ ਮੈਂ ਕਹਿੰਦਾ ਹਾਂ ਆਪਣੇ ਚੁਣੇ ਮੈਂਬਰਾਂ ਲਈ ਵੋਟ ਕਰੋ, ਉਹ ਤੁਹਾਡੀ ਸਮੱਸਿਆ 'ਤੇ ਕੰਮ ਕਰਨਗੇ। ਉਦੋ ਉਹ ਆਖਦੇ ਹਨ ਕਿ ਪੀ. ਐੱਮ. ਨੂੰ ਵੋਟ ਕਰੋ। ਜਦੋਂ ਮੈਂ ਪੀ. ਐੱਮ. ਨੂੰ ਟੈਗ ਕਰਦਾ ਹਾਂ ਤਾਂ ਕਹਿੰਦੇ ਹਨ ਕਿ ਇਹ ਜ਼ਿੰਮੇਦਾਰੀ ਪੀ. ਐੱਮ. ਦੀ ਨਹੀਂ ਹੈ। ਇਸ ਲਈ ਚੁਣੇ ਮੈਂਬਰਾਂ ਨੂੰ ਆਖੋ।'' ਅਨੁਰਾਗ ਕਸ਼ਅਪ ਦੇ ਦੋਵੇਂ ਹੀ ਟਵੀਟ ਸੋਸ਼ਲ ਮੀਡੀਆ 'ਤੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਹੈ। ਜਦੋਂ ਅਨੁਰਾਗ ਨੇ ਪੀ. ਐੱਮ. ਨੂੰ ਟੈਗ ਕਰਦੇ ਹੋਏ ਸਮੱਸਿਆ ਦੱਸੀ ਸੀ ਤਾਂ ਕਈ ਯੂਜ਼ਰਸ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਇਕ ਪੀ. ਐੱਮ. ਪੂਰੇ ਦੇਸ਼ ਦੀ ਜਨਤਾ ਦਾ ਖਿਆਲ ਕਿਵੇਂ ਰੱਖੇਗਾ। 130 ਕਰੋੜ ਦੀ ਪਾਪੂਲੇਸ਼ਨ (ਜਨਤਾ) ਹੈ, ਤੁਸੀਂ ਅਜਿਹੇ ਕਿਸੇ ਵੀ ਲੀਡਰ ਨੂੰ ਇਸ ਤਰ੍ਹਾਂ ਟਵੀਟ ਲਈ ਬਲੇਮ (ਦੋਸ਼) ਨਹੀਂ ਕਰ ਸਕਦੇ। ਇਹ ਕਾਮਨ ਸੈਂਸ ਹੈ। ਤੁਹਾਨੂੰ ਪੀ. ਐੱਮ. ਮੋਦੀ 'ਤੇ ਦੋਸ਼ ਲਾਉਣ ਦੀ ਬਜਾਏ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਅਨੁਰਾਗ ਨੇ ਐੱਫ. ਆਈ. ਆਰ. ਦਰਜ ਕਰਵਾਈ ਹੈ ਅਤੇ ਇਹ ਟਵੀਟ ਕੀਤੇ ਹਨ।


ਦੱਸਣਯੋਗ ਹੈ ਕਿ ਅਨੁਰਾਗ ਕਸ਼ਯਪ ਨੇ ਬੀਤੇ ਦਿਨੀਂ ਪੀ. ਐੱਮ. ਮੋਦੀ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦੇ ਹੋਏ ਟਵੀਟ ਕੀਤਾ ਸੀ, ''ਪਿਆਰੇ ਨਰਿੰਦਰ ਮੋਦੀ ਸਰ, ਲੋਕ ਸਭਾ ਚੋਣਾਂ 'ਚ ਜਿੱਤ ਲਈ ਤੁਹਾਨੂੰ ਵਧਾਈ। ਸਰ... ਨਾਲ ਹੀ ਮੈਨੂੰ ਇਹ ਵੀ ਦੱਸੋ ਕਿ ਤੁਹਾਡੇ ਉਨ੍ਹਾਂ ਸਪੋਰਟਰਸ ਨਾਲ ਕਿਵੇਂ ਨਿਪਟਿਆ ਜਾਵੇ, ਜੋ ਇਸ ਜਿੱਤ ਦਾ ਜਸ਼ਨ ਮੇਰੀ ਬੇਟੀ ਨੂੰ ਧਮਕੀ ਦਿੰਦੇ ਹੋਏ ਮਨਾ ਰਹੇ ਹਨ। ਕਿਉਂਕਿ ਮੈਂ ਤੁਹਾਡਾ ਵਿਰੋਧੀ ਹਾਂ?'' ਅਨੁਰਾਗ ਨੇ ਜੋ ਸਕ੍ਰੀਨ ਸ਼ਾਰਟ ਸ਼ੇਅਰ ਕੀਤਾ ਹੈ, ਉਸ 'ਚ ਨਿਰਦੇਸ਼ਕ ਦੀ ਬੇਟੀ ਲਈ ਗਾਲ੍ਹਾਂ ਨਾਲ ਧਮਕੀ ਵੀ ਦਿੱਤੀ ਗਈ ਹੈ, ਜਿਸ ਟਵਿਟਰ ਹੈਂਡਲ ਨਾਲ ਧਮਕੀ ਦਿੱਤੀ ਗਈ ਹੈ, ਉਹ ਕਿਸੇ ਚੌਂਕੀਦਾਰ ਰਾਮਸੰਧੀ ਦਾ ਨਜ਼ਰ ਆ ਰਿਹਾ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News