ਅਨੁਰਾਗ ਕਸ਼ਯਪ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ

5/24/2019 1:06:52 PM

ਮੁੰਬਈ(ਬਿਊਰੋ)— ਲੋਕਸਭਾ ਚੋਣਾਂ 'ਚ ਪੀ. ਐੱਮ. ਮੋਦੀ ਦੀ ਜਿੱਤ ਨਾਲ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਪਰ ਇਨ੍ਹਾਂ 'ਚ ਕੁਝ ਅਜਿਹੇ ਸ਼ਰਾਰਤੀ ਤੱਤ ਹਨ ਜੋ ਫਿਲਮੀ ਸਿਤਾਰਿਆਂ ਨੂੰ ਧਮਕੀਆਂ ਦੇ ਕੇ ਸੁਰਖੀਆਂ ਬਟੋਰ ਰਹੇ ਹਨ। ਫਿਲਮ ਮੇਕਰ ਅਨੁਰਾਗ ਕਸ਼ਯਪ ਨੇ ਪੀ. ਐੱਮ. ਮੋਦੀ ਨੂੰ ਜਿੱਤ 'ਤੇ ਵਧਾਈ ਦਿੰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਧੀ ਨੂੰ ਧਮਕੀ ਮਿਲ ਰਹੀ ਹੈ। ਅਨੁਰਾਗ ਕਸ਼ਯਪ ਨੇ ਲਿਖਿਆ,''ਪਿਆਰੇ ਮੋਦੀ ਜੀ, ਜਿੱਤ 'ਤੇ ਤੁਹਾਨੂੰ ਬਹੁਤ-ਬਹੁਤ ਵਧਾਈ ਪਰ ਪਲੀਜ਼ ਦੱਸੋ ਕਿ ਤੁਹਾਨੂੰ ਅਜਿਹੇ ਫਾਲੋਅਰਜ਼ ਨਾਲ ਕਿਵੇਂ ਡੀਲ ਕੀਤਾ ਜਾਵੇ ਜੋ ਮੇਰੀ ਧੀ ਨੂੰ ਧਮਕੀ ਦੇ ਕੇ ਤੁਹਾਡੀ ਜਿੱਤ ਦੀ ਖੁਸ਼ੀ ਮਨਾ ਰਹੇ ਹਨ।'' ਅਨੁਰਾਗ ਨੇ ਇਕ ਸਕ੍ਰੀਨ ਸ਼ਾਟ ਸ਼ੇਅਰ ਕੀਤਾ।
PunjabKesari
ਇਹ ਉਨ੍ਹਾਂ ਦੀ ਧੀ ਦੀ ਕਿਸੇ ਤਸਵੀਰ 'ਤੇ ਆਇਆ ਕੁਮੈਂਟ ਹੈ, ਜਿਸ 'ਚ ਉਨ੍ਹਾਂ ਲਈ ਇਤਰਾਜ਼ਯੋਗ ਬੋਲੇ ਗਏ ਹਨ। ਅਨੁਰਾਗ ਕਸ਼ਯਪ ਦੇ ਇਸ ਟਵੀਟ 'ਤੇ ਉਨ੍ਹਾਂ ਦੇ ਕਈ ਫਾਓਅਰਜ਼ ਨੇ ਉਨ੍ਹਾਂ ਨੂੰ ਸਾਈਬਰ ਸੇਲ 'ਚ ਸ਼ਿਕਾਇਤ ਕਰਨ ਨੂੰ ਕਿਹਾ। ਕੁਝ ਲੋਕ ਫਿਲਮ ਮੇਕਰ ਨੂੰ ਇਹ ਦੱਸ ਰਹੇ ਸਨ ਕਿ ਇਸ ਤਰ੍ਹਾਂ ਦੇ ਕੁਮੈਂਟ ਫੇਕ ਅਕਾਊਂਟ ਰਾਹੀਂ ਕੀਤੇ ਜਾਂਦੇ ਹਨ, ਤਾਂ ਉਥੇ ਹੀ ਕੁਝ ਲੋਕ ਇਸ ਨੂੰ ਅਨੁਰਾਗ ਕਸ਼ਯਪ ਦਾ ਪਬਲੀਸਿਟੀ ਸਟੰਟ ਦੱਸ ਰਹੇ ਸਨ।

 
 
 
 
 
 
 
 
 
 
 
 
 
 

Back from shoot and our first dinner date .. with the incorrigible @aaliyahk9 #Bastian #Mumbai

A post shared by Anurag Kashyap (@anuragkashyap10) on Apr 5, 2018 at 8:55am PDT


ਅਨੁਰਾਗ ਕਸ਼ਯਪ ਦੀ ਧੀ ਨੇ ਆਲੀਆ ਨੇ ਹਾਲ 'ਚ ਹੀ ਸਕੂਲ ਦੀ ਪੜਾਈ ਖਤਮ ਕੀਤੀ ਹੈ।  ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।  ਉਥੇ ਹੀ ਅਨੁਰਾਗ ਕਸ਼ਯਪ ਦੀ ਗੱਲ ਕਰੀਏ ਤਾਂ ਬਤੋਰ ਡਾਇਰੈਕਟਰ ਉਨ੍ਹਾਂ ਦੀ ਆਖਰੀ ਫਿਲਮ 'ਮਨਮਰਜ਼ੀਆਂ' ਸਨ। ਇਸ ਤੋਂ ਇਲਾਵਾ ਉਹ ਰਿਤਿਕ ਰੌਸ਼ਨ ਦੀ 'ਸੁਪਰ 30' 'ਚ ਬਤੋਰ ਪ੍ਰੋਡਿਊਸਰ ਹਨ। ਨਾਲ ਹੀ ਉਹ ਤਾਪਸੀ ਪੰਨੂ ਅਤੇ ਭੂਮੀ ਪੇਂਡਨੇਕਰ ਦੀ ਫਿਲਮ 'ਸਾਂਡ ਕੀ ਆਂਖ' ਨੂੰ ਵੀ ਪ੍ਰੋਡਿਊਸ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News