ਅਨੁਰਾਗ ਕਸ਼ਅਪ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਸ ਹੋਈ ਅਲਰਟ

7/26/2019 5:00:24 PM

ਮੁੰਬਈ (ਬਿਊਰੋ) : ਦੇਸ਼ 'ਚ ਮੌਮ ਲਿੰਚਿੰਗ ਦੀਆਂ ਵਧਦੀਆਂ ਘਟਨਾਵਾਂ 'ਤੇ ਚਿੰਤਾ ਜਤਾਉਂਦੇ ਹੋਏ ਵੱਖ-ਵੱਖ ਖੇਤਰਾਂ ਦੀਆਂ 49 ਮਸ਼ਹੂਰ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਸੀ। ਇਸ ਚਿੱਠੀ ਨੂੰ ਇਨ੍ਹਾਂ ਹਸਤੀਆਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਸ਼ੇਅਰ ਕੀਤਾ ਸੀ। ਇਨ੍ਹਾਂ ਹਸਤੀਆਂ 'ਚ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਨੁਰਾਗ ਕਸ਼ਅਪ ਵੀ ਸ਼ਾਮਲ ਸਨ। ਹਾਲਾਂਕਿ ਇਸ ਚਿੱਠੀ ਨੂੰ ਸ਼ੇਅਰ ਕਰਨ ਤੋਂ ਬਾਅਦ ਅਨੁਰਾਗ ਇਕ ਹੋਰ ਵਿਵਾਦ 'ਚ ਫਸ ਗਏ।


ਦਰਅਸਲ ਇਕ ਟਵਿਟਰ ਯੂਜ਼ਰ ਨੇ ਅਨੁਰਾਗ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਅਨੁਰਾਗ ਨੇ ਇਸ ਦਾ ਜਵਾਬ ਦੇਣ 'ਚ ਦੇਰੀ ਨਾ ਲਾਈ ਅਤੇ ਉਨ੍ਹਾਂ ਨੇ ਇਸ ਟਵੀਟ ਨੂੰ ਮੁੰਬਈ ਪੁਲਸ ਨੂੰ ਭੇਜ ਦਿੱਤਾ ਸੀ। ਉਥੇ ਹੀ ਪੁਲਸ ਨੇ ਵੀ ਨਿਰਦੇਸ਼ਕ ਨੂੰ ਜਵਾਬ ਦੇਣ 'ਚ ਕਾਫੀ ਤੇਜੀ ਦਿਖਾਈ। ਮੁੰਬਈ ਪੁਲਸ ਨੇ ਅਨੁਰਾਗ ਨੂੰ ਜਵਾਬ ਦਿੰਦੇ ਹੋਏ ਲਿਖਿਆ, ''ਸਾਈਬਰ ਪੁਲਸ ਸਟੇਸ਼ਨ ਨੂੰ ਉਸ ਯੂਜ਼ਰ ਦਾ ਵੇਰਵਾ ਭੇਜ ਦਿੱਤਾ ਹੈ। ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਆਪਣੇ ਨੇੜੇ ਦੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਦਿਓ।''


ਮੁੰਬਈ ਪੁਲਸ ਨੂੰ ਅਨੁਰਾਗ ਨੇ ਇਕ ਟਵੀਟ ਧੰਨਵਾਦ ਪੱਖੋਂ ਵੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਮੈਂ ਮੁੰਬਈ ਪੁਲਸ, ਮਹਾਰਾਸ਼ਟਰ ਸੇਲ, ਬ੍ਰਜੇਸ਼ ਸਿੰਘ ਨੂੰ ਐੱਫ. ਆਈ. ਆਰ. ਦਰਜ ਕਰਵਾਉਣ 'ਚ ਮੇਰੀ ਮਦਦ ਕਰਨ ਲਈ ਧੰਨਵਾਦ ਕਰਦਾ ਹਾਂ। ਇਸ ਸਮਰਥਨ ਲਈ ਬਹੁਤ-ਬਹੁਤ ਧੰਨਵਾਦ। ਪ੍ਰੀਕਿਰਿਆ ਸ਼ੁਰੂ ਕਰਨ ਲਈ ਧੰਨਵਾਧ। ਦੇਵੇਂਦਰ ਫੜਨਵੀਸ ਤੇ ਨਰਿੰਦਰ ਮੋਦੀ ਸਰ ਦਾ ਧੰਨਵਾਦ। ਦੱਸ ਦਈਏ ਕਿ ਅਨੁਰਾਗ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ 'ਚ ਭੂਮੀ ਪੇਡਨੇਕਰ ਤੇ ਤਾਪਸੀ ਪੰਨੂ ਸਟਾਰਰ ਫਿਲਮ 'ਸਾਂਡ ਕੀ ਆਂਖ' ਨੂੰ ਬਣਾਉਣ 'ਚ ਰੁੱਝੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News