ਅਨੁਸ਼ਕਾ ਸ਼ਰਮਾ ਲਿਆਵੇਗੀ ਵੈੱਬ ਸ਼ੋਅ ''ਮਾਈ''

7/16/2019 11:14:23 AM

ਮੁੰਬਈ(ਬਿਊਰੋ)- ਵੈੱਬਸ਼ੋਅਜ਼ ਬਣਾਉਣ ਵਾਲੀ ਕੰਪਨੀ ਨੈੱਟਫਲਿਕਸ ਅਗਲੇ ਇਕ ਸਾਲ 'ਚ ਪੰਜ ਨਵੇਂ ਸ਼ੋਅ ਲਿਆਉਣ ਦੀ ਤਿਆਰੀ 'ਚ ਹੈ। ਇਸ 'ਚ ਅਨੁਸ਼ਕਾ ਸ਼ਰਮਾ ਦੀ ਕੰਪਨੀ ਵੱਲੋਂ ਨਿਰਮਾਣਿਤ ਸ਼ੋਅ 'ਮਾਈ' ਵੀ ਹੋਵੇਗਾ। ਇਸ ਸ਼ੋਅ 'ਚ 47 ਸਾਲ ਦੀ ਮਹਿਲਾ ਦੀ ਕਹਾਣੀ ਹੋਵੇਗੀ। ਇਸ 'ਚ ਮਹਿਲਾ ਦੀ ਬਦਲਦੀ ਜ਼ਿੰਦਗੀ ਬਾਰੇ ਦੱਸਿਆ ਜਾਵੇਗਾ। ਇਸ ਸ਼ੋਅ ਨੂੰ ਅਤੁੱਲ ਮੋਂਗਿਆ, ਤਮਾਲ ਸੇਨ, ਅਮਿਤਾ ਵਿਆਸ ਅਤੇ ਸੁਦੀਪ ਸ਼ਰਮਾ ਨੇ ਮਿਲ ਕੇ ਲਿਖਿਆ ਹੈ। ਇਸ ਤੋਂ ਇਲਾਵਾ 'ਬੰਬੇ ਬੇਗਮਸ' ਨੂੰ ਅਲੰਕ੍ਰਿਤਾ ਸ਼੍ਰੀਵਾਸਤਵ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਹ ਸਮਕਾਲੀਨ ਭਾਰਤ 'ਚ ਸੇਟ ਪੰਜ ਮਹਿਲਾਵਾਂ ਦੀ ਕਹਾਣੀ ਹੋਵੇਗੀ। ਅਲੰਕ੍ਰਿਤਾ ਮੁਤਾਬਕ,''ਬੰਬੇ ਬੇਗਮ' ਰਾਹੀਂ ਸ਼ਹਿਰਾਂ 'ਚ ਰਹਿਣ ਵਾਲੀਆਂ ਮਹਿਲਾਵਾਂ ਦੀ ਕਹਾਣੀ ਦੱਸਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਇਸ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਮਹਿਲਾਵਾਂ ਦੇ ਨਾਲ ਸੰਭਵ ਤੌਰ 'ਤੇ ਪੁਰਸ਼ ਵੀ ਇਸ ਸ਼ੋਅ ਨਾਲ ਕਨੈਕਟ ਕਰਨਗੇ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੀ ਕੰਪਨੀ 'ਰੈੱਡ ਚਿੱਲੀ' 'ਚ ਬਣਿਆ ਐਕਸ਼ਨ ਡਰਾਮਾ 'ਬੇਤਾਲ' ਆਏਗਾ। ਇਹ ਨੈੱਟਫਲਿਕਸ 'ਤੇ ਸ਼ਾਹਰੁਖ ਦੀ ਕੰਪਨੀ ਦਾ ਦੂਜਾ ਸ਼ੋਅ ਹੋਵੇਗਾ। ਉਹ ਜਲਦ ਹੀ ਇਮਰਾਨ ਹਾਸ਼ਮੀ ਅਭਿਨੀਤ 'ਬਲੱਡ ਆਫ ਬਾਰਡ' ਨਾਮਕ ਸ਼ੋਅ ਵੀ ਲਿਆਉਣ ਦੀ ਤਿਆਰੀ 'ਚ ਹਨ। 'ਮੇੱਸੀ' ਮੁੰਬਈ 'ਚ ਸਟੈਂਡਅੱਪ ਕਾਮੇਡੀਅਨ ਬੇਨੀ ਦੀ ਕਹਾਣੀ ਹੋਵੇਗੀ, ਜੋ ਕਾਮੇਡੀ 'ਚ ਕਰੀਅਰ ਬਣਾਉਣ ਅਤੇ ਜ਼ਿੰਦਗੀ 'ਚ ਸੁਤੰਲਨ ਬਣਾਉਣ 'ਚ ਲੱਗੀ ਹੈ। ਇਸ ਤੋਂ ਇਲਾਵਾ ਉਹ ਅਭਿਨੇਤਰੀ ਨੀਨਾ ਗੁਪਤਾ ਦੀ ਬੇਟੀ ਮਸਾਬਾ ਦੀ ਜ਼ਿੰਦਗੀ 'ਤੇ 'ਮਸਾਬਾ ਮਸਾਬਾ' ਨਾਮਕ ਸ਼ੋਅ ਲੈ ਕੇ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਉਸ 'ਚ ਮਸਾਬਾ ਅਤੇ ਨੀਨਾ ਗੁਪਤਾ ਖੁਦ ਅਭਿਨੈ ਕਰਦੀਆਂ ਨਜ਼ਰ ਆਉਣਗੀਆਂ। ਇਸ ਦਾ ਨਿਰਦੇਸ਼ਨ ਸੋਨਮ ਨਾਇਰ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News