''ਪਰੀ'' ਦੇ ਇਸ ਡਰਾਉਣੇ ਵੀਡੀਓ ਨੂੰ ਦੇਖ ਸੁੱਕਣਗੇ ਫੈਨਜ਼ ਦੇ ਸਾਹ

3/4/2018 10:00:39 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਰੀ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅਨੁਸ਼ਕਾ ਨੇ ਫਿਲਮ 'ਪਰੀ' ਦਾ ਪ੍ਰਮੋਸ਼ਨ ਕਾਫੀ ਵਧੀਆ ਢੰਗ ਨਾਲ ਕੀਤਾ। ਹਾਲ ਹੀ 'ਚ ਫਿਲਮ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ, ਜੋ ਕਾਫੀ ਡਰਾਉਣਾ ਵੀਡੀਓ ਹੈ। ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕੰਧ 'ਤੇ ਇਕ ਪਰਛਾਵਾਂ ਆਉਂਦਾ ਹੈ ਅਤੇ ਉਸ ਅੱਗੇ ਬਾਥਟੱਬ 'ਚ ਗਰਭਵਤੀ ਔਰਤ ਲੰਮੀ ਪਈ ਹੁੰਦੀ ਹੈ।

ਦੱਸ ਦੇਈਏ ਕਿ 'ਪਰੀ' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 'ਪਰੀ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਓਪਨਿੰਗ ਕੀਤੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਚੰਗਾ ਕਾਰੋਬਾਰ ਕਰੇਗੀ। ਫਿਲਮ 'ਚ ਅਨੁਸ਼ਕਾ ਕਾਫੀ ਡਰਾਉਣੀ ਲੱਗ ਰਹੀ ਹੈ। ਵਿਆਹ ਤੋਂ ਬਾਅਦ ਇਹ ਅਨੁਸ਼ਕਾ ਦੀ ਪਹਿਲੀ ਫਿਲਮ ਹੈ। ਇਸੇ ਕਰ ਕੇ ਫੈਨਜ਼ ਵੀ ਖਾਸੇ ਉਤਸ਼ਾਹਿਤ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News