ਪਤਨੀ ਅਨੁਸ਼ਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੰਭ ਜਾਵੇਗੀ ਵਿਰਾਟ ਕੋਹਲੀ ਦੀ ਰੂਹ

3/5/2018 8:55:48 PM

ਮੁੰਬਈ(ਬਿਊਰੋ)— ਹੋਲੀ 'ਤੇ ਰਿਲੀਜ਼ ਹੋਈ ਅਨੁਸ਼ਕਾ ਸ਼ਰਮਾ ਦੀ ਫਿਲਮ 'ਪਰੀ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਲਾਂਕਿ ਫਿਲਮ ਨੇ ਦੋ ਦਿਨਾਂ 'ਚ ਹੀ ਬਜਟ ਦਾ ਅੱਧਾ ਪੈਸਾ ਕਮਾ ਲਿਆ ਹੈ। ਆਲੋਚਕਾਂ ਵਲੋਂ ਵੀ 'ਪਰੀ' ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਵਿਚਕਾਰ ਅਨੁਸ਼ਕਾ ਸ਼ਰਮਾ ਦੀ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਅਨੁਸ਼ਕਾ ਨੂੰ ਪਛਾਣ ਨਹੀਂ ਸਕੋਗੇ।

PunjabKesari

ਹਾਲ ਹੀ 'ਚ 'ਪਰੀ' ਦੇ ਸੈੱਟ ਤੋਂ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਹੈ। ਅਨੁਸ਼ਕਾ ਦੀ ਅਜਿਹੀ ਹਾਲਤ ਦੇਖ ਕੇ ਖੁਦ ਵਿਰਾਟ ਕੋਹਲੀ ਵੀ ਕੰਭ ਜਾਣਗੇ। ਅਸਲ 'ਚ ਇਹ ਤਸਵੀਰਾਂ ਉਸ ਸਮੇਂ ਦੀਆਂ ਹਨ, ਜਦੋਂ ਅਨੁਸ਼ਕਾ 'ਪਰੀ' ਦੀ ਸ਼ੂਟਿੰਗ ਕਰ ਰਹੀ ਸੀ।

PunjabKesari

ਫਿਲਮ ਲਈ ਉਹ ਆਪਣੀ ਲੁੱਕ 'ਤੇ ਖਾਸ ਧਿਆਨ ਵੀ ਦੇ ਰਹੀ ਸੀ। ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਦਾ ਲੁੱਕ ਬਹੁਤ ਖਤਰਨਾਕ ਹੈ। ਤਸਵੀਰਾਂ ਨੂੰ ਦੇਖ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਅਨੁਸ਼ਕਾ ਨੂੰ ਕਿਸੇ ਤਰ੍ਹਾਂ ਦਾ ਸਕਿਨ ਇਨਫੈਕਸ਼ਨ ਹੋ ਗਿਆ ਹੈ। ਫਿਲਮ 'ਚ ਅਨੁਸ਼ਕਾ ਨੂੰ ਕਿਰਦਾਰ ਮੁਤਾਬਕ ਪਰਫੈਕਟ ਲੁੱਕ ਦੇਣ ਲਈ ਸਭ ਤੋਂ ਵੱਧ ਕੰਮ ਉਨ੍ਹਾਂ ਦੇ ਮੇਕਅੱਪ 'ਤੇ ਕੀਤਾ ਗਿਆ ਹੈ। 

PunjabKesari

ਜ਼ਿਕਰਯੋਗ ਹੈ ਕਿ 'ਐੱਨ. ਐੱਚ. 10' ਤੇ 'ਫਿਲੌਰੀ' ਤੋਂ ਬਾਅਦ ਇਕ ਨਿਰਮਾਤਾ ਦੇ ਰੂਪ 'ਚ ਇਹ ਅਨੁਸ਼ਕਾ ਦੀ ਤੀਜੀ ਫਿਲਮ ਹੈ। ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਤੋਂ ਬਾਅਦ ਅਨੁਸ਼ਕਾ ਦੀ ਇਹ ਪਹਿਲੀ ਫਿਲਮ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News