ਭਾਰਤ-ਇੰਗਲੈਂਡ ਮੈਚ ਦੌਰਾਨ ਵਿਰਾਟ ਨੂੰ ਫਲਾਇੰਗ ਕਿੱਸ ਕਰਦੀ ਨਜ਼ਰ ਆਈ ਅਨੁਸ਼ਕਾ (ਵੀਡੀਓ)

7/14/2018 2:50:37 AM

ਮੁੰਬਈ (ਬਿਊਰੋ)— ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਅਕਸਰ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋਈ, ਜੋ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਦਰਸਅਲ, ਭਾਰਤੀ ਟੀਮ ਫਿਲਹਾਲ ਇੰਗਲੈਂਡ ਨਾਲ ਇੰਟਰਨੈਸ਼ਨਲ ਸੀਰੀਜ਼ ਖੇਡ ਰਹੀ ਹੈ। ਵੀਰਵਾਰ ਨੂੰ ਪਹਿਲੇ ਮੈਚ 'ਚ ਭਾਰਤ ਦੀ ਟੀਮ ਨੇ ਇੰਗਲੈਂਡ ਨੂੰ 8 ਵਿਕੇਟ ਨਾਲ ਹਰਾ ਦਿੱਤਾ। ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਫਲਾਇੰਗ ਕਿੱਸ ਅਤੇ ਚਿਅਰ ਕਰਦੀ ਨਜ਼ਰ ਆਈ।

ਜਦੋਂ ਮੈਦਾਨ 'ਚ ਟੀਮ ਇੰਡੀਆ ਇੰਗਲੈਂਡ ਖਿਲਾਫ ਖੇਡ ਰਹੀ ਸੀ ਤਾਂ ਅਨੁਸ਼ਕਾ ਆਪਣੀ ਖੁਸ਼ੀ ਜ਼ਾਹਿਰ ਕਰਦੀ ਹੋਈ ਪੂਰੀ ਟੀਮ ਇੰਡੀਆ ਨੂੰ ਚਿਅਰ ਕਰਦੀ ਦਿਖਾਈ ਦਿੱਤੀ। ਇਸ ਦੌਰਾਨ ਅਨੁਸ਼ਕਾ ਤੋਂ ਇਲਾਵਾ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਧਵਨ ਮੌਜੂਦ ਸੀ। ਵੀਡੀਓ 'ਚ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਦੋਵੇਂ ਮੈਚ ਨੂੰ ਇੰਜੁਆਏ  ਕਰ ਰਹੀਆਂ ਸਨ। ਇਸ ਮੌਕੇ ਅਨੁਸ਼ਕਾ ਹੀ ਨਹੀਂ, ਸ਼ਿਖਰ ਧਵਨ ਦੀ ਪਤਨੀ ਆਇਸ਼ਾ ਵੀ ਫਲਾਇੰਗ ਕਿੱਸ ਦਿੰਦੀ ਨਜ਼ਰ ਆਈ।

PunjabKesari
ਫਿਲਮਾਂ ਦੀ ਗੱਲ ਕਰੀਏ ਤਾਂ ਅਨੁਸ਼ਕਾ ਜਲਦ ਹੀ ਫਿਲਮ 'ਜ਼ੀਰੋ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਅਨੁਸ਼ਕਾ ਨਾਲ ਕੈਟਰੀਨਾ ਕੈਫ ਅਤੇ ਸ਼ਾਹਰੁਖ ਖਾਨ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਅਨੁਸ਼ਕਾ ਫਿਲਮ 'ਸੂਈ ਧਾਗਾ' 'ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ 'ਚ ਅਨੁਸ਼ਕਾ ਦੇ ਆਪੋਜ਼ਿਟ ਵਰੁਣ ਧਵਨ ਨਜ਼ਰ ਆਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News