ਫਾਰਚੂਨ ਇੰਡੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ’ਚ ਅਨੁਸ਼ਕਾ ਸ਼ਾਮਲ

9/22/2019 9:19:57 AM

ਮੁੰਬਈ(ਬਿਊਰੋ)– ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਫਾਰਚੂਨ ਇੰਡੀਆ ਦੀ 2019 ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਚੋਟੀ ਦੇ 50 ਸਥਾਨਾਂ ’ਚ ਰੱਖਿਆ ਗਿਆ ਹੈ। 2008 ਵਿਚ ਫਿਲਮ ‘ਰੱਬ ਨੇ ਬਨਾ ਦੀ ਜੋੜੀ’ ਨਾਲ ਬਾਲੀਵੁੱਡ ਵਿਚ ਐਂਟਰੀ ਕਰਨ ਵਾਲੀ ਅਨੁਸ਼ਕਾ ਇਸ ਸੂਚੀ ਵਿਚ ਸਭ ਤੋਂ ਘੱਟ ਉਮਰ ਦੀ ਔਰਤ ਹੈ ਅਤੇ 39ਵੇਂ ਸਥਾਨ ’ਤੇ ਕਾਬਿਜ਼ ਹੈ। ਫਾਰਚੂਨ ਦੀ ਭਾਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸਾਲਾਨਾ ਰੈਂਕਿੰਗ ਉਨ੍ਹਾਂ ਦੇ ਵਪਾਰ ਕੌਸ਼ਲ ਅਤੇ ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ। ਫਾਰਚੂਨ ਇੰਡੀਆ ਨੇ ਅਦਾਕਾਰਾ ਬਾਰੇ ’ਚ ਲਿਖਿਆ, ਸ਼ਰਮਾ ਨਾ ਸਿਰਫ ਆਪਣੀ ਕਲਾਦਿੰਗ ਲਾਈਨ ਨੂਸ਼ ਸਮੇਤ ਕਈ ਹੋਰ ਬਰਾਂਡਸ ਜਿਵੇਂ ਕਿ ਨੀਵਿਆ, ਏਲੇ18, ਮਿੰਤਰਾ ਅਤੇ ਲਾਵੀ ਦਾ ਇਕ ਚਿਹਰਾ ਹੈ ਸਗੋਂ ਇਕ ਪ੍ਰੋਡਿਊਸਰ ਵੀ ਹਨ। ਕਲੀਨ ਸਲੇਟ ਫਿਲਮਸ ਜਿਸ ਨੂੰ ਸ਼ਰਮਾ ਨੇ ਉਸ ਸਮੇਂ ਸਥਾਪਤ ਕੀਤਾ ਸੀ ਜਦੋਂ ਉਹ 25 ਸਾਲ ਦੀ ਸੀ, ਇਸ ਨੇ ‘ਐਨਐੱਚ1੦’, ‘ਫਿੱਲੌਰੀ’ ਅਤੇ ‘ਪਰੀ’ ਵਰਗੀਆਂ ਤਿੰਨ ਘੱਟ ਬਜਟ ਦੀਆਂ ਹਿੰਦੀ ਫਿਲਮਾਂ ਨੂੰ ਬਣਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News