''ਜ਼ੀਰੋ'' ਫਿਲਮ ਤੋਂ ਬਾਅਦ ਅਨੁਸ਼ਕਾ ਨੇ ਕਿਉਂ ਲਿਆ ਫਿਲਮਾਂ ਤੋਂ ਬਰੇਕ, ਦੱਸੀ ਵਜ੍ਹਾ

8/1/2019 9:54:25 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਫਿਲਮਾਂ ਤੋਂ ਬਰੇਕ ਲੈਣ ਦੀ ਵਜ੍ਹਾ ਦੱਸੀ ਹੈ। ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ 'ਪਰੀ', 'ਸੰਜੂ', 'ਸੂਈ ਧਾਗਾ' ਅਤੇ 'ਜ਼ੀਰੋ' ਫਿਲਮਾਂ ਕੀਤੀਆਂ ਸਨ। ਦਸੰਬਰ 'ਚ 'ਜ਼ੀਰੋ' ਦੀ ਰਿਲੀਜ਼ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਕੋਈ ਨਵਾਂ ਪ੍ਰਾਜੈਕਟ ਸਾਈਨ ਨਹੀਂ ਕੀਤਾ। ਉਨ੍ਹਾਂ ਨੇ ਫਿਲਮਾਂ ਤੋਂ ਬਰੇਕ ਦੇ ਆਪਣੇ ਫੈਸਲੇ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ 'ਜ਼ੀਰੋ' ਫਿਲਮ ਰਿਲੀਜ਼ ਤੋਂ ਬਾਅਦ ਮੈਂ ਕੁਝ ਮਹੀਨੇ ਆਫ ਲੈਣਾ ਚਾਹੁੰਦੀ ਸੀ। ਜਦੋਂ ਤੋਂ ਮੇਰਾ ਵਿਆਹ ਹੋਇਆ ਸੀ, ਇਹ ਇਕ ਵੱਡੀ ਬਦਲਾਅ ਸੀ।
PunjabKesari
ਅਨੁਸ਼ਕਾ ਨੇ ਕਿਹਾ,''ਮੈਂ ਬੈਕ ਟੂ ਬੈਕ ਕੰਮ ਕਰ ਰਹੀ ਸੀ, ਜੋ ਵੀ ਸਮਾਂ ਮਿਲਦਾ ਮੈਂ ਉਸ ਨੂੰ ਬੈਲੇਂਸ ਕਰਦੀ ਅਤੇ ਵਿਰਾਟ ਨੂੰ ਮਿਲਦੀ। ਮੈਨੂੰ ਅਜਿਹਾ ਅਹਿਸਾਸ ਹੋ ਰਿਹਾ ਸੀ ਕਿ ਮੈਂ ਬਹੁਤ ਕੰਮ ਕਰ ਲਿਆ ਹੈ।'' ਅਨੁਸ਼ਕਾ ਨੇ ਦੱਸਿਆ,''ਮੈਨੂੰ 2 ਮਹੀਨਿਆਂ ਦਾ ਬਰੇਕ ਚਾਹੀਦਾ ਸੀ। ਮੈਂ ਆਪਣੀ ਟੀਮ ਨੂੰ ਕਿਹਾ ਕਿ ਹੁਣ ਮੈਂ ਕੁਝ ਨਹੀਂ ਪੜ੍ਹਨਾ। ਬਤੌਰ ਕ੍ਰਿਏਟਿਵ ਪਰਸਨ ਤੁਹਾਨੂੰ ਥੋੜ੍ਹਾ ਸਮਾਂ ਚਾਹੀਦਾ ਹੁੰਦਾ ਹੈ ਪਰ ਪ੍ਰੈਸ਼ਰ ਕਾਰਨ ਤੁਸੀਂ ਖੁਦ ਲਈ ਸਮਾਂ ਨਹੀਂ ਕੱਢ ਪਾਉਂਦੇ। ਤੁਹਾਨੂੰ ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਕਿਹੜੀ ਫਿਲਮ ਸਾਇਨ ਕਰ ਰਹੇ ਹੋ? ਇੰਟਰਵਿਊ 'ਚ ਅਨੁਸ਼ਕਾ ਨੇ ਬਰੇਕ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਪਰ ਸਾਫ ਤੌਰ 'ਤੇ ਇਹ ਨਹੀਂ ਦੱਸਿਆ ਕਿ ਉਹ ਕਦੋਂ ਅਤੇ ਕਿਸ ਪ੍ਰੋਜੈਕਟ ਨਾਲ ਵਾਪਸ ਆ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News