ਭਾਰਤੀ ਕਪਤਾਨ ਘਰ ''ਚ ਕਰ ਰਹੇ ਨੇ ਅਜਿਹੀਆਂ ਹਰਕਤਾਂ, ਅਨੁਸ਼ਕਾ ਨੇ ਸ਼ੇਅਰ ਕੀਤੀ ਵੀਡੀਓ
5/20/2020 4:49:53 PM

ਮੁੰਬਈ (ਬਿਊਰੋ) — ਭਾਰਤੀ ਕ੍ਰਿਕੇਟ ਕੈਪਟਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਮੁੰਬਈ ਵਾਲੇ ਘਰ 'ਚ ਰਹਿ ਰਹੇ ਹਨ। ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦਾ ਇਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਵਿਰਾਟ ਕੋਹਲੀ ਡਾਇਨਾਸੋਰ ਬਣ ਕੇ ਘਰ 'ਚ ਐਂਟਰ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਇੰਡੀਅਨ ਕਪਤਾਨ ਡਾਇਨਾਸੋਰ ਦੀ ਤਰ੍ਹਾਂ ਆਪਣੇ ਹੱਥ ਅੱਗੇ ਵੱਲ ਕਰਕੇ ਚੱਲਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਹ ਕੈਮਰੇ ਵੱਲ ਦੇਖਦੇ ਹੋਏ ਡਾਇਨਾਸੋਰ ਵਾਂਗ ਆਵਾਜ਼ ਕੱਢਦੇ ਹੋਏ ਨਜ਼ਰ ਆ ਰਹੇ ਹਨ।
I spotted .... A Dinosaur on the loose 🦖🦖🦖🤪🤪🤪
A post shared by ɐɯɹɐɥS ɐʞɥsnu∀ (@anushkasharma) on May 19, 2020 at 11:57pm PDT
ਅਨੁਸ਼ਕਾ ਸ਼ਰਮਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ''ਮੈਂ ਖੁੱਲ੍ਹਾ ਘੁੰਮਦਾ ਹੋਇਆ ਇਕ ਡਾਇਨਾਸੋਰ ਦੇਖਿਆ ਹੈ। ਇਸ ਵੀਡੀਓ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ। ਬਾਲੀਵੁੱਡ ਦੇ ਕਲਾਕਾਰ ਰਣਵੀਰ ਸਿੰਘ, ਕਾਜਲ ਅਗਰਵਾਲ, ਸਾਨਿਆ ਮਿਰਜ਼ਾ, ਕਰਨ ਵਾਹੀ ਤੇ ਕਈ ਹੋਰ ਸਿਤਾਰਿਆਂ ਨੇ ਹਾਸੇ ਵਾਲੇ ਕੁਮੈਂਟਸ ਕਰਕੇ ਇਸ ਵੀਡੀਓ ਦਾ ਪੂਰਾ ਲੁਤਫ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਇਸ ਤੋਂ ਇਲਾਵਾ ਇਹ ਜੋੜਾ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਰਾਹੀਂ ਜਾਗਰੂਕ ਕਰਦੇ ਹੋਏ ਵੀ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ