''ਬਾਹੂਬਲੀ'' ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ
2/13/2019 10:16:31 AM
ਮੁੰਬਈ(ਬਿਊਰੋ)— ਸੁਪਰਹਿੱਟ ਫਿਲਮ 'ਬਾਹੂਬਲੀ' ਦੀ ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਹਾਲ ਹੀ 'ਚ ਆਪਣਾ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਉਸ ਦਾ ਮੇਕਓਵਰ ਸਾਫ ਨਜ਼ਰ ਆ ਰਿਹਾ ਹੈ। ਇਸ ਲਈ ਉਸ ਨੇ ਕਾਫੀ ਮਿਹਨਤ ਕੀਤੀ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਅਨੁਸ਼ਕਾ ਬੇਹੱਦ ਕਿਊਟ ਲੱਗ ਰਹੀ ਹੈ। ਇਸ 'ਚ ਉਸ ਦੇ ਖੁੱਲ੍ਹੇ ਤੇ ਕਰਲੀ ਵਾਲ ਹਵਾ 'ਚ ਉੱਡ ਰਹੇ ਹਨ।
ਅਨੁਸ਼ਕਾ ਨੇ ਫੋਟੋਸ਼ੂਟ ਲਈ ਵਾਈਟ ਆਊਟਫਿੱਟ ਪਾਇਆ ਸੀ। ਅਨੁਸ਼ਕਾ ਨੇ 'ਸਾਈਜ਼ ਜ਼ੀਰੋ' ਲਈ ਆਪਣਾ ਕਾਫੀ ਭਾਰ ਵਧਾ ਲਿਆ ਸੀ ਪਰ ਹੁਣ ਉਹ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਵਾਇਰਲ ਤਸਵੀਰਾਂ 'ਚ ਅਨੁਸ਼ਕਾ ਆਪਣੇ ਟਰੇਨਰ ਨਾਲ ਹੈ ਜਿਸ ਦੀ ਮਦਦ ਨਾਲ ਉਸ ਨੇ ਖੁੱਦ ਨੂੰ ਫਿੱਟ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ